
ਨੋਇਡਾ (ਦ ਸਟੈਲਰ ਨਿਊਜ਼)। ਫਰਜ਼ੀ ਪੁਲਿਸ ਰੇਡ ਅਤੇ ਬਲੈਕਮੇਲਿੰਗ ਦੇ ਮਾਮਲੇ ਚ ਵੱਡਾ ਖੁਲਾਸਾ ਹੋਇਆ। ਇਸ ਮਾਮਲੇ ਚ ਲੁਧਿਆਣਾ ਦੇ ASI ਕੁਲਦੀਪ ਸਿੰਘ ਅਤੇ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਸਮੇਤ 6 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਵਿੱਚ ਇੱਕ ਮੁਲਜ਼ਮ ਦਾ ਨਾਮ ਗਗਨਦੀਪ ਸਿੰਘ ਉਰਫ ਐਪਲ ਹੈ ਅਤੇ ਉਹ ਆਮ ਆਦਮੀ ਪਾਰਟੀ ਦਾ ਆਗੂ ਵੀ ਹੈ ।ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਨੋਇਡਾ ਦੀ ਕੰਪਨੀ ‘ਚ ਰੇਡ ਕਰਦਿਆਂ ਖੁਦ ਨੂੰ ਪੰਜਾਬ ਪੁਲਿਸ ਦੇ SP, DIG ਅਤੇ DSP ਦੱਸਿਆ। ਤਿੰਨਾਂ ਕਾਰੋਬਾਰੀਆਂ ਨੂੰ ਨਜਾਇਜ਼ ਤੌਰ ‘ਤੇ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਢਾਬੇ ‘ਤੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ 10 ਕਰੋੜ ਦੀ ਰਿਸ਼ਵਤ ਮੰਗੀ ਗਈ। ਮੁਲਜ਼ਮਾਂ ਨੇ ਕਾਰੋਬਾਰੀਆਂ ਨਾਲ ਰਿਸ਼ਵਤ ਦੇ ਪੈਸਿਆਂ ‘ਤੇ ਮੁੱਲ-ਭਾਅ ਕੀਤਾ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਖੰਨਾ ਦੇ ਸਾਈਬਰ ਥਾਣੇ ਨੂੰ ਲੈ ਗਏ।

ਖੰਨਾ ਦੇ SI ਸਾਈਬਰ ਕ੍ਰਾਈਮ ਨੇ ਆਪਣੇ ਜਾਂਚ ਕਰਦਿਆਂ ਦੱਸਿਆ ਕਿ ਇਹ ਸਾਰੀ ਰੇਡ ਫਰਜ਼ੀ ਸੀ ਅਤੇ ਮੁਲਜ਼ਮਾਂ ਨੇ ਖੰਨਾ ਪੁਲਿਸ ਕੋਲੋਂ ਝੂਠਾ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਆਰੋਪੀਆਂ ਖਿਲਾਫ ਪਰਚਾ ਦਰਜ ਕਰ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ












