Wednesday, September 16, 2026
Home Hoshiarpur ਪੰਜਾਬ ਦੇ ਸਰਕਾਰੀ ਸਕੂਲ ਚੱਲ ਰਹੇ ਹਨ ਅਧਿਆਪਕਾਂ ਦੀ ਜੇਬ ਸਹਾਰੇ: ਜੀਟੀਯੂ...

ਪੰਜਾਬ ਦੇ ਸਰਕਾਰੀ ਸਕੂਲ ਚੱਲ ਰਹੇ ਹਨ ਅਧਿਆਪਕਾਂ ਦੀ ਜੇਬ ਸਹਾਰੇ: ਜੀਟੀਯੂ ਪੰਜਾਬ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਇਕਾਈ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਨੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਪੰਜਾਬ ਦੇ ਸਰਕਾਰੀ ਸਕੂਲ ਅਧਿਆਪਕਾਂ ਦੇ ਆਪਣੀਆਂ ਜੇਬਾਂ ਵਿੱਚੋਂ ਕੀਤੇ ਖਰਚਿਆਂ ਦੇ ਸਹਾਰੇ ਚੱਲ ਰਹੇ ਹਨ। ਫਿਰ ਗੱਲ ਚਾਹੇ ਪਿਛਲੇ ਚਾਰ ਮਹੀਨਿਆਂ ਤੋਂ ਮਿੱਡ -ਡੇ-ਮੀਲ ਦੀ ਕੁਕਿੰਗ ਕਾਸਟ ਸਕੂਲਾਂ ਨੂੰ ਨਾ ਭੇਜੇ ਜਾਣ ਤੇ ਵੀ ਅਧਿਆਪਕ ਵਿਦਿਆਰਥੀਆਂ ਨੂੰ ਨਿਰਵਿਘਨ ਮਿੱਡ-ਡੇ -ਮੀਲ ਖੁਆਉਣ ਦੀ ਹੋਵੇ ਜਾਂ ਫ਼ਿਰ ਮੌਜੂਦਾ ਪੜ੍ਹਾਈ ਦੇ ਸੈਸ਼ਨ ਨੂੰ ਸ਼ੁਰੂ ਹੋਏ ਨੂੰ ਛੇ ਮਹੀਨੇ ਹੋਣ ਤੇ ਵੀ ਸਰਕਾਰ ਅਤੇ ਵਿਭਾਗ ਵੱਲੋਂ ਸਕੂਲਾਂ ਨੂੰ ਕੋਈ ਗਰਾਂਟ ਜਾਰੀ ਨਾ ਕਰਨ ਦੀ ਹੋਵੇ। ਵਿਭਾਗ ਦੀ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਵਿਭਾਗ ਵੱਲੋਂ ਸਕੂਲਾਂ ਦੇ ਵਿੱਚ ਸਫਾਈ ਦੀ ਚੈਕਿੰਗ ਲਈ ਟੀਮਾਂ ਭੇਜੀਆਂ ਜਾ ਰਹੀਆਂ ਹਨ ਜੋ ਕਿ ਸਕੂਲਾਂ ਵਿੱਚ ਸਫਾਈ ਨਾ ਹੋਣ ਤੇ ਅਧਿਆਪਕਾਂ ਨੂੰ ਨਜਾਇਜ਼ ਝਾੜ ਪਾ ਰਹੀਆਂ ਹਨ, ਜਦਕਿ ਅਧਿਆਪਕ ਸਕੂਲਾਂ ਦੀ ਸਫ਼ਾਈ ਵੀ ਆਪਣੀ ਜੇਬ ਵਿੱਚੋਂ ਕਰਵਾ ਰਹੇ ਹਨ।

Advertisements

ਇਸ ਮੌਕੇ ਬੋਲਦਿਆਂ ਜ਼ਿਲ੍ਹਾ ਜਨਰਲ ਸਕੱਤਰ ਜਸਵੀਰ ਤਲਵਾੜਾ ਨੇ ਕਿਹਾ ਕਿ ਮੌਜੂਦਾ ਸਰਕਾਰ ਪੰਜਾਬ ਖੇਡਾਂ ਵਿੱਚ ਅਵੱਲ ਬਣਾਉਣ ਦੇ ਸੁਪਨੇ ਪੰਜਾਬੀਆਂ ਨੂੰ ਦਿਖਾ ਰਹੀ ਹੈ, ਜੋਕਿ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਸਰਕਾਰ ਅਤੇ ਵਿਭਾਗ ਖੇਡਾਂ ਦੀ ਨਰਸਰੀ ਪ੍ਰਾਇਮਰੀ ਸਕੂਲਾਂ ਵਿੱਚ ਖੇਡਾਂ ਲਈ ਉੱਚਿਤ ਪ੍ਰਬੰਧ ਨਹੀਂ ਕਰਦੀ। ਇੱਥੇ ਵੀ ਸਰਕਾਰ ਅਤੇ ਵਿਭਾਗ ਦਾ ਹਾਲ਼ ਹੋਈ ਹੈ ਕਿ ਕੋਈ ਗਰਾਂਟ ਜਾਰੀ ਕੀਤੇ ਬਿਨਾਂ ਸਕੂਲ,ਸੈਂਟਰ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਪ੍ਰਾਇਮਰੀ ਖੇਡਾਂ ਕਰਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਇਹਨਾਂ ਖੇਡਾਂ ਦਾ ਖ਼ਰਚ ਵੀ ਪੰਜਾਬ ਦੇ ਅਧਿਆਪਕ ਹਰ ਸਾਲ ਦੀ ਤਰ੍ਹਾਂ ਆਪਣੇ ਪੱਲਿਓਂ ਕਰ ਰਹੇ ਹਨ। ਮੀਟਿੰਗ ਵਿੱਚ ਅਧਿਆਪਕ ਨੇਤਾਵਾਂ ਨੇ ਪੰਜਾਬ ਅਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਹਨਾਂ ਸਾਰੇ ਕੰਮਾਂ ਲਈ ਸਰਕਾਰ ਅਤੇ ਵਿਭਾਗ ਪਹਿਲਾਂ ਗ੍ਰਾਂਟ ਜਾਰੀ ਕਰੇ ਅਤੇ ਅਧਿਆਪਕਾਂ ਨੂੰ ਇਹਨਾਂ ਸਾਰੇ ਕੰਮਾਂ ਲਈ ਆਪਣੇ ਪੱਲਿਓ ਕੀਤੇ ਜਾ ਰਹੇ ਖ਼ਰਚ ਤੋਂ ਮੁਕਤ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਜੀਵ ਧੂਤ, ਸੁਨੀਲ ਸ਼ਰਮਾ,ਪ੍ਰਿੰਸ ਪਲਿਆਲ ਗੜ੍ਹਦੀਵਾਲਾ,ਵਿਕਾਸ ਸ਼ਰਮਾ,ਰਜਤ ਮਹਾਜਨ, ਲੈਕਚਰਾਰ ਅਮਰ ਸਿੰਘ, ਵਰਿੰਦਰ ਵਿੱਕੀ,ਨਰਿੰਦਰ ਅਜਨੋਹਾ, ਅਸ਼ਵਨੀ ਰਾਣਾ, ਰਣਵੀਰ ਸਿੰਘ, ਪਰਮਜੀਤ ਕਾਤਿਬ, ਨਰਿੰਦਰ ਮੰਗਲ, ਸਰਬਜੀਤ ਸਿੰਘ, ਸਤੀਸ਼ ਕੁਮਾਰ, ਜਸਵਿੰਦਰ ਬੁੱਲ੍ਹੋਵਾਲ, ਉਮੇਸ਼ ਕੁਮਾਰ,ਲੈਕਚਰਾਰ ਪਵਨ ਗੋਇਲ,ਅਮਰਜੀਤ ਸਿੰਘ, ਨਰੇਸ਼ ਮਿੱਡਾ, ਮਨਜੀਤ ਸਿੰਘ ਬੌਬੀ, ਗੁਰਦੀਪ ਸਿੰਘ ਖੁਣ ਖੁਣ, ਮਨਜਿੰਦਰ ਸਿੰਘ ਢਾਂਡਾ,ਰਣਵੀਰ ਸਿੰਘ, ਸੰਦੀਪ ਕੁਮਾਰ,ਅਸ਼ੋਕ ਕੁਮਾਰ, ਜਸਵੰਤ ਸਿੰਘ,ਸਚਿਨ ਕੁਮਾਰ, ਰਾਜੇਸ਼ ਅਰੋੜਾ,ਬਲਵਿੰਦਰ ਟਾਂਕ, ਪਰਸ ਰਾਮ, ਮਨਜੀਤ ਸਿੰਘ, ਓਂਕਾਰ ਸਿੰਘ,ਮਨੋਜ ਰਤਨ,ਰਾਜ ਕੁਮਾਰ, ਦਵਿੰਦਰ ਸਿੰਘ, ਅਨੁਪਮ ਰਤਨ ਅਤੇ ਕਮਲਦੀਪ ਸਿੰਘ ਆਦਿ ਹਾਜ਼ਰ ਸਨ।.

LEAVE A REPLY

Please enter your comment!
Please enter your name here