Thursday, October 29, 2026
Home Hoshiarpur ਹੁਸ਼ਿਆਰਪੁਰ ‘ਚ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੀ ਸ਼ੁਰੂਆਤ, ਖਿਡਾਰੀਆਂ ਨੇ ਦਿਖਾਏ ਜੌਹਰ

ਹੁਸ਼ਿਆਰਪੁਰ ‘ਚ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਦੀ ਸ਼ੁਰੂਆਤ, ਖਿਡਾਰੀਆਂ ਨੇ ਦਿਖਾਏ ਜੌਹਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਖੇਡ ਵਿਭਾਗ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4 ਅਧੀਨ ਬਲਾਕ ਪੱਧਰ ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿਖੇ ਕੀਤੀ ਗਈ। ਬਲਾਕ ਹੁਸ਼ਿਆਰਪੁਰ-2 ਦੇ ਅਧੀਨ ਆਉਂਦੇ ਪਿੰਡ ਬੋਹਣ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਥਲੈਟਿਕਸ ਖੇਡ ਦੇ ਵੱਖ—ਵੱਖ ਈਵੈਂਟ ਕਰਵਾਏ ਗਏ ਜਿਨ੍ਹਾਂ ਵਿਚੋਂ ਅੰਡਰ-21 ਸਾਲ ਦੇ ਮੁਕਾਬਲਿਆਂ ਦੀ 100 ਮੀ. ਦੀ ਦੌੜ ਵਿਚੋਂ ਗੋਪੀ ਸਪੁੱਤਰ ਜੁਗਲ ਕਿਸ਼ੋਰ ਨੇ ਪਹਿਲਾ ਸਥਾਨ, ਜਸਕਰਨ ਸਿੰਘ ਸਪੁੱਤਰ ਸੁਲਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਹਰਮਨਦੀਪ ਸਿੰਘ ਸਪੁੱਤਰ ਧੀਰਾ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਲਾਕਾਂ ਪੱਧਰੀ ਖੇਡਾਂ ਵਿਚ  ਅਥਲੈਟਿਕਸ, ਖੋ-ਖੋ,ਕਬੱਡੀ (ਸਰਕਲ ਸਟਾਇਲ), ਕਬੱਡੀ(ਨੈਸ਼ਨਲ ਸਟਾਇਲ), ਵਾਲੀਬਾਲ (ਸ਼ੂਟਿੰਗ), ਵਾਲੀਬਾਲ (ਸਮੈਸ਼ਿੰਗ) ਅਤੇ ਫੁੱਟਬਾਲ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

Advertisements

ਬਲਾਕ ਗੜ੍ਹਸ਼ੰਕਰ:- ਇਸੇ ਤਰ੍ਹਾਂ ਬਲਾਕ ਗੜ੍ਹਸ਼ੰਕਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਜੈ ਡਿਪਟੀ ਸਪੀਕਰ ਜੈ  ਕ੍ਰਿਸ਼ਨ ਸਿੰਘ ਰੌੜੀ ਅਤੇ ਐਸ.ਡੀ.ਚਰਨਜੀਤ ਸਿੰਘ ਚੰਨੀ ਵਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਗੜ੍ਹਸ਼ੰਕਰ ਸੰਜੀਵ ਕੁਮਾਰ ਵੀ ਸ਼ਾਮਿਲ ਸਨ।ਜਿੱਥੇ ਅਥਲੈਟਿਕਸ ਖੇਡ ਦੇ 100ਮੀ. ਈਵੈਂਟ ਅੰਡਰ-17 ਸਾਲ ਲੜਕਿਆਂ ਵਿਚੋਂ ਰੋਹਿਤ ਸ਼ਰਮਾ ਪੁੱਤਰ ਰਾਕੇਸ਼ ਕੁਮਾਰ ਨੇ ਪਹਿਲਾ ਸਥਾਨ, ਹਰਜਾਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੂਜਾ ਅਤੇ ਤੁਸ਼ਾਰ ਚੌਧਰੀ ਪੁੱਤਰ ਜਸਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

ਬਲਾਕ ਟਾਂਡਾ:-ਇਸੇ ਤਰ੍ਹਾਂ ਬਲਾਕ ਟਾਂਡਾ ਦੇ ਗਿਆਨੀ ਕਰਤਾਰ ਸਿੰਘ ਮੈਮੋਰੀਅਲ ਕਾਲਜ ਵਿਖੇ ਮਾਨਯੋਗ  ਐਮ.ਐਲ.ਏ. ਟਾਂਡਾ ਜਸਬੀਰ ਸਿੰਘ ਰਾਜਾ ਵਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ। ਬਲਾਕ ਟਾਂਡਾ ਵਿਖੇ ਅਥਲੈਟਿਕਸ ਖੇਡ ਦੇ ਅੰਡਰ-14 ਸਾਲ ਲੜਕੀਆਂ  600ਮੀ. ਮੁਕਾਬਲੇ ਵਿਚੋਂ ਦੀਪਿਕਾ ਸਪੁੱਤਰੀ ਪ੍ਰੀਤਮ ਦਾਸ ਨੇ ਪਹਿਲਾ ਸਥਾਨ, ਮਾਨਵੀ ਸੈਣੀ ਸਪੁੱਤਰੀ ਜਤਿੰਦਰ ਸਿੰਘ ਨੇ ਦੂਜਾ ਸਥਾਨ ਅਤੇ ਮਨਰੀਤ ਕੌਰ ਸਪੁੱਤਰੀ ਅਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।

ਬਲਾਕ ਮੁਕੇਰੀਆਂ:- ਬਲਾਕ ਮੁਕੇਰੀਆਂ ਵਿਚੇ ਕੈਂਪ ਗਰਾਊਂਡ ਮੁਕੇਰੀਆਂ ਵਿਖੇ ਹਲਕਾ ਇੰਚਾਰਜ ਮੁਕੇਰੀਆਂ ਸਰਬਜੀਤ ਸਿੰਘ ਸਾਬੀ ਵਲੋਂ ਖੇਡਾਂ ਦਾ ਉਦਘਾਟਨ ਕੀਤਾ ਗਿਆ।ਜਿੱਥੇ ਕਿ 21 ਤੋਂ 30 ਸਾਲ ਉਮਰ ਵਰਗ ਲੜਕਿਆਂ ਵਿਚੋਂ 800ਮੀ. ਦੀ ਦੌੜ ਵਿਚ ਸਾਹਿਲਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਪਹਿਲਾ ਸਥਾਨ, ਰਾਹੁਲ ਸਿੰਘ ਪੁੱਤਰ ਸੁਖਦੇਵ ਸਿੰਘ ਦੂਜਾ ਸਥਾਨ ਅਤੇ ਮਨਹਰਦੀਪ ਸਿੰਘ ਪੁੱਤਰ ਜੋਗਿੰਦਰਪਾਲ ਸਿੰਘ ਤੀਜੇ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਵਾਲੀਬਾਲ ਖੇਡ ਵਿਚ ਅੰਡਰ 17 ਸਾਲ ਲੜਕਿਆਂ ਦੀ ਟੀਮ ਸਰਕਾਰੀ.ਸੀਨੀ.ਸੈਕੰ. ਸਕੂਲ, ਹਰਸੇ ਕਲੋਤਾ ਨੇ ਪਹਿਲਾ ਸਥਾਨ, ਹਰਦੋ ਖੁੰਦਪੁਰ ਨੇ ਦੂਜਾ ਸਥਾਨ ਅਤੇ ਹਰਸੇ ਮਾਨਸਰ ਕਲੱਬ ਨੇ ਤੀਜਾ ਸਥਾਨ ਹਾਸਿਲ ਕਰਕੇ ਮਲਾਂ ਮਾਰੀਆਂ।ਉਪਰੋਕਤ ਬਲਾਕਾਂ ਵਿਚ ਇਹ ਬਲਾਕ ਪੱਧਰੀ ਖੇਡਾਂ ਮਿਤੀ 07-09-2026 ਤੋਂ 09-09-2026 ਤੱਕ ਚੱਲਣਗੀਆਂ। ਜ਼ਿਲ੍ਹਾ ਖੇਡ ਅਫਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ ਵਿਚ ਲੱਗਭਗ 1500 ਖਿਡਾਰੀਆਂ/ਖਿਡਾਰਨਾਂ ਨੇ ਭਾਗ ਲਿਆ।

LEAVE A REPLY

Please enter your comment!
Please enter your name here