
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਪ ਆਦਮੀ ਪਾਰਟੀ ਦੇ ਨੇਤਾ ਸੰਜੈ ਸ਼ਰਮਾ ਨੇ ਇਸ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਵਾਰਡ 24 ਦੇ ਐਮਸੀ ਪਵਿੱਤਰ ਸਿੰਘ ਲੁਬਾਣਾ ਨੇ ਵਾਰਡ ਦਾ ਕੁਛ ਨਹੀਂ ਸਵਾਰਿਆ, ਪਰ ਹੁਣ ਵੋਟਾਂ ਦੇ ਦਿਨ ਨੇੜੇ ਆਉਣ ਕਰਕੇ ਐਕਟਿਵ ਹੋ ਗਏ ਹਨ।

ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਰ ਵੱਲੋ ਚਲਾਇਆ ਗਇਆਂ ਅਨੇਕਾ ਸਕੀਮਾ ਦੀ ਐਮਸੀ ਲੁਬਾਣਾ ਵਲੋਂ ਨਿੰਦਾ ਕੀਤੀ ਜਾਂਦੀ ਸੀ। ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਵਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸਕੀਮ ਨੂੰ ਲੇ ਕੇ ਇਹ ਆਪਣੀ ਝੂਠੀ ਵਾਹ ਵਾਹ ਖੱਟਣ ਲਈ ਝੂਠੇ ਕੈਂਪ ਲਗਾ ਰਿਹਾ ਹੈ।
ਸਰਕਾਰ ਵੱਲੋਂ ਕਿਸੇ ਐਮਸੀ ਦੇ ਘਰ ਕੋਈ ਵੀ ਕੈਂਪ ਨਹੀਂ ਲਗਾਇਆ ਗਿਆ, ਕਿਸੇ ਵੀ ਤਰਾਂ ਦੀ ਕੋਈ ਵੀ ਆਈਡੀ ਬਲੋਕ ਨਹੀਂ ਕੀਤੀ ਗਈ। ਇਹ ਸਰਾਸਰ ਵਾਰਡ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਨ ਲਈ ਅਖ਼ਬਾਰਾਂ ਵਿਚ ਜਾਂ ਸੋਸ਼ਲ ਮੀਡੀਆ ਤੇ ਲੋਕਾਂ ਦੀ ਝੂਠੀ ਹਮਦਰਦੀ ਲੈਣ ਲਈ ਇਸ ਵੱਲੋ ਝੂਠ ਬੋਲਿਆ ਜਾ ਰਿਹਾ ਹੈ।
ਸੰਜੈ ਸ਼ਰਮਾ ਨੇ ਦਸਿਆ ਕਿ ਵਾਰਡ ਦੇ ਕੁਛ ਲੋਕਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਵਾਰਡ 24 ਦੇ ਮੌਜੂਦਾ ਐਮਸੀ ਵਲੋਂ ਓਹਨਾਂ ਦੇ ਅਸਲੀ ਆਧਾਰ ਕਾਰਡ ਤੇ ਵੋਟਰ ਕਾਰਡ ਆਪਣੇ ਕੋਲ ਰੱਖ ਲਏ ਗਏ ਹਨ ਅਤੇ ਵਾਪਿਸ ਨਹੀਂ ਕੀਤੇ ਜਾ ਰਹੇ। ਉਹਨਾਂ ਨੇ ਜ਼ਿਲਾ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਅਣਅਧਿਕਾਰਤ ਕੰਮਾਂ ਤੇ ਰੋਕ ਲਗਾਈ ਜਾਵੇ।











