ਸ਼੍ਰੀ ਚੈਤਨਯ ਮਹਾਪ੍ਰਭੂ ਦਾ ਹੁਸ਼ਿਆਰਪੁਰ ਪਹੁੰਚਣ ਤੇ ਸ਼ਰਧਾਲੂਆਂ ਨੇ ਕੀਤਾ ਸਵਾਗਤ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਸ਼੍ਰੀ ਹਰੀ ਕਿਰਪਾ ਸੇਵਾ ਸਮਿਤੀ ਹੁਸ਼ਿਆਰਪੁਰ ਵੱਲੋਂ 7 ਅਤੇ 8 ਮਈ 2018 ਨੂੰ ਕਰਵਾਏ ਜਾ ਰਹੇ ਵਿਰਾਟ ਧਰਮ ਸਮੇਲਨ ਦੇ ਸਬੰਧ ਵਿੱਚ ਸ਼੍ਰੀ ਸ਼੍ਰੀ 1008 ਸਵਾਮੀ ਹਰੀ ਚੈਤਨਯ ਪੁਰੀ ਜੀ ਮਹਾਰਾਜ ਦਾ ਇੰਦਰਾ ਕਲੋਨੀ ਹੁਸ਼ਿਆਰਪੁਰ ਵਿਖੇ ਪਹੁੰਚਣ ਤੇ ਹਜ਼ਾਰਾਂ ਦੀ ਸੰਖਿਆ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਆਏ ਸ਼ਰਧਾਲੂਆਂ ਨੇ ਬੜੀ ਸ਼ਰਧਾ ਅਤੇ ਉਤਸ਼ਾਹਪੂਰਵਕ ਫੁੱਲ ਮਾਲਾਵਾਂ ਪਾ ਕੇ ਅਤੇ ਆਰਤੀ ਉਤਾਰ ਕੇ ਉਹਨਾਂ ਦਾ ਸਵਾਗਤ ਕੀਤਾ।

Advertisements

ਇਸ ਮੌਕੇ ਤੇ ਸ਼੍ਰੀ ਹਰੀ ਕਿਰਪਾ ਸੇਵਾ ਸਮਿਤੀ ਹੁਸ਼ਿਆਰਪੁਰ ਦੇ ਪ੍ਰਧਾਨ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ 7 ਅਤੇ 8 ਮਈ ਨੂੰ ਫਾਇਰ ਬ੍ਰਿਗੇਡ ਦੀ ਗਰਾਉਂਡ ਵਿਖੇ ਹੋਰ ਰਹੇ ਧਰਮ ਸਮੇਲਨ ਵਿੱਚ ਸ਼ਾਮ 8800 ਵਜੇ ਤੋਂ ਰਾਤ 10800 ਵਜੇ ਤੱਕ ਪ੍ਰਵਚਨ ਕਰਨਗੇ। ਇਸ ਤੋਂ ਪਹਿਲਾਂ ਸ਼ਾਮ 7800 ਤੋਂ 8800 ਵਜੇ ਤੱਕ ਸੰਕੀਰਤਨ ਹੋਵੇਗਾ।
ਇਸ ਮੌਕੇ ਤੇ ਸ਼੍ਰੀ ਹਰੀ ਕਿਰਪਾ ਸੇਵਾ ਸਮਿਤੀ ਹੁਸ਼ਿਆਰਪੁਰ ਦੇ ਮੈਂਬਰ ਰਾਜ ਕੁਮਾਰ, ਰਜੇਸ਼ ਕੁਮਾਰ, ਵਿਨੋਦ ਬਤੱਰਾ, ਰਾਜ ਕੁਮਾਰ ਠਾਕੁਰ, ਨਰੇਸ਼ ਕੁਮਾਰ, ਕ੍ਰਿਸ਼ਨਾ ਠਾਕੁਰ, ਹਨੀ ਸ਼ਰਮਾ, ਰਕੇਸ਼ ਸ਼ਰਮਾ, ਸੁਰੇਸ਼ ਕੁਮਾਰ, ਸ਼ਾਲੂ, ਨਰਿੰਦਰ ਮੋਹਨ ਸ਼ਰਮਾ, ਨੀਰਜ ਸ਼ਰਮਾ, ਮੰਗਲ ਸੈਣੀ, ਗੋਲੂ ਸ਼ਰਮਾ, ਯਸ਼ਪਾਲ ਰਾਣਾ, ਦਨੇਸ਼ ਸ਼ਰਮਾ, ਹਰੀਸ਼, ਰਾਮੇਸ਼ ਸ਼ਰਮਾ, ਜਗਤਾਰ ਸਿੰਘ, ਰਮਨ ਕੁਮਾਰ, ਕੌਂਸਲਰ ਮੋਹਨ ਲਾਲ, ਮਿਨਾਕਸ਼ੀ, ਮੀਨਾ ਜੈਰਥ, ਸ਼ਿਵ ਰਾਨੀ, ਨੀਲਮ ਰਾਨੀ, ਰਾਜ ਕਿਰਨ, ਅਨੂ ਸ਼ਰਮਾ, ਰਜਨੀ ਬਾਲਾ, ਨੀਲਮ ਕਾਲੀਆਂ, ਸਰੋਜ਼ ਬਾਲਾ, ਇੰਦੂ ਬਾਲਾ ਅਤੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here