‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਨੇ ਦੁੱਧ ਦੇ 25 ਸੈਂਪਲ ਭਰੇ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਗੁਰਜੀਤ ਸੋਨੂੰ। ਡੇਅਰੀ ਵਿਕਾਸ ਵਿਭਾਗ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਵਿਸ਼ੇਸ਼ ਮੁਹਿੰਮ ਚਲਾ ਕੇ ਮੁਕੇਰੀਆਂ ਵਿਖੇ ਦੁੱਧ ਦੇ 25 ਸੈਂਪਲ ਚੈਕ ਕੀਤੇ ਗਏ, ਜਿਨਾਂ ਵਿੱਚੋਂ 17 ਵਿੱਚ ਮਿਲਾਵਟ ਪਾਈ ਗਈ। ਇਸ ਸਬੰਧੀ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਵਿਖੇ ਵਿਸ਼ੇਸ਼ ਕੈਂਪ ਦੌਰਾਨ ਲੋਕਾਂ ਨੂੰ ਮਿਲਾਵਟੀ ਦੁੱਧ ਤੋਂ ਬਚਣ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

Advertisements

-17 ਵਿੱਚ  ਪਾਣੀ ਦੀ ਮਿਲਾਵਟ ਮਿਲਣ ਤੇ ਲੋਕਾਂ ਨੂੰ ਕੀਤਾ ਜਾਗਰੂਕ

ਉਨਾਂ ਕਿਹਾ ਕਿ ਕਈ ਐਸੇ ਤਰੀਕੇ ਹਨ, ਜਿਸ ਨਾਲ ਦੁੱਧ ਵਿੱਚ ਮਿਲਾਵਟ ਸਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਉਨਾਂ ਕਿਹਾ ਕਿ ਖਾਣ-ਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਕਈ ਤਰਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਉਨਾਂ ਅਪੀਲ ਕਰਦਿਆਂ ਕਿਹਾ ਕਿ ਉਹ ਦੁੱਧ ਲੈਣ ਤੋਂ ਪਹਿਲਾਂ ਦੁੱਧ ਵਿੱਚ ਮਿਲਾਵਟ ਸਬੰਧੀ ਪਰਖ ਜ਼ਰੂਰ ਕਰ ਲੈਣ।

LEAVE A REPLY

Please enter your comment!
Please enter your name here