ਵਿਲੇਜ਼ ਲੈਵਲ ਐਂਟਰਪ੍ਰੇਨਅੋਰ ਬਣਨ ਦੇ ਲਈ ਬਿਨੈ ਪੱਤਰ ਮੰਗੇ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਨੌਜਵਾਨਾਂ ਨੂੰ ਉਹਨਾਂ ਦੇ ਪੈਰਾਂ ‘ਤੇ ਖੜਾ ਕਰਨ ਲਈ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰਾਜ ਵਿੱਚ ਵਿਲੇਜ਼ ਲੈਵਲ ਐਂਟਰਪ੍ਰੇਨਅੋਰ ਦੇ ਲਈ ਬਿਨੈ ਪੱਤਰ ਮੰਗੇ ਗਏ। ਇਸਦੇ ਤਹਿਤ ਦਸਵੀਂ ਜਾਂ ਇਸ ਤੋਂ ਜ਼ਿਆਦਾ ਯੋਗਤਾ ਰੱਖਣ ਵਾਲਾ ਨੌਜਵਾਨ ਜਿਸਨੂੰ ਕੰਪਿਊਟਰ ਦੀ ਜਾਣਕਾਰੀ ਹੈ ਉਹ ਇਸ ਲਈ ਯੋਗ ਹੈ। ਇਸ ਲਈ ਸਬੰਧਤ ਨੌਜਵਾਨ 19 ਤੋਂ 21 ਜੁਲਾਈ ਅਤੇ 26 ਤੋਂ 28 ਜੁਲਾਈ ਤੱਕ ਪ੍ਰਬੰਧਕੀ ਕੰਪਲੈਕਸ ਦੇ ਸੁਵਿਧਾ ਕੇਂਦਰ ਦੀ ਖਿੜਕੀ ਨੰਬਰ 23 ਤੇ ਆਪਣਾ ਬਿਨੈ ਪੱਤਰ ਦੇ ਸਕਦਾ ਹੈ, ਜਾਂ ਸਿੱਧੇ ਤੌਰ ‘ਤੇ www.csc.gov.in ‘ਤੇ ਆਨਲਾਈਨ ਅਪਲਾਈ ਵੀ ਕਰ ਸਕਦਾ ਹੈ।

Advertisements

ਇਹ ਜਾਣਕਾਰੀ ਪੀ.ਸੀ.ਐਸ. ਅਫ਼ਸਰ ਸ਼੍ਰੀ ਅਮਿਤ ਸਰੀਨ ਨੇ ਦਿੱਤੀ। ਸ਼੍ਰੀ ਸਰੀਨ ਨੇ ਕਿਹਾ ਕਿ ਮਨਿਸਟਰੀ ਆਫ਼ ਇਲੈਕਟ੍ਰਾਨਿਕਸ ਅਤੇ ਇੰਮਫਾਰਮੇਸ਼ ਟੈਕਨਾਲੋਜੀ ਦੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ. ) ਸਕੀਮ ਦੇ ਅੰਤਰਗਤ ਜ਼ਿਲੇ ਵਿੱਚ ਕੁੱਲ 1500 ਕਾਮਨ ਸਰਵਿਸ ਸੈਂਟਰ ਖੋਲੇ ਜਾਣੇ ਹਨ, ਜਿਹਨਾਂ ਵਿਚੋਂ 500 ਸੈਂਟਰ ਖੁੱਲ ਚੁੱਕੇ ਹਨ ਅਤੇ 1 ਹਜ਼ਾਰ ਸੈਂਟਰ ਹੋਰ ਖੁੱਲਣ ਵਾਲੇ ਹਨ। ਕਾਮਨ ਸਰਵਿਸ ਸੈਂਟਰ ਖੋਲਣ ਦਾ ਲਾਈਸੈਂਸ ਅਪਲਾਈ ਕਰਨ ਲਈ ਬਿਨੈਕਾਰ ਆਪਣਾ ਅਸਲੀ ਅਧਾਰ ਕਾਰਡ, ਪੈਨ ਕਾਰਡ, ਵਿਦਿਅਕ ਯੋਗਤਾ ਸਰਟੀਫਿਕੇਟ, ਕੈਂਸਲ ਚੈਕ ਦੀ ਕਾਪੀ, ਕੇਂਦਰ ਦੇ ਅੰਦਰ ਅਤੇ ਬਾਹਰ ਦੀ ਫੋਟੋ, ਅਸਲੀ ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਉਣ, ਕਿਉਂਕਿ ਇਸ ਸਾਰੇ ਦਸਤਾਵੇਜਾ ਨੂੰ ਸਕੈਨ ਕੀਤਾ ਜਾਵੇਗਾ। ਸ਼੍ਰੀ ਸਰੀਨ ਨੇ ਕਿਹਾ ਕਿ ਪਿੰਡ ਪੱਧਰ ਐਂਟਰਪ੍ਰੇਨਅੋਰ ਬਿਨੈਕਾਰ ਲਈ ਇਹ ਜ਼ਰੂਰੀ ਹੈ ਕਿ ਉਸ ਕੋਲ ਆਪਣਾ ਕੰਪਿਊਟਰ ਜਾਂ ਲੈਪਟਾਪ, ਪ੍ਰਿੰਟਰ ਅਤੇ ਇੰਨਟਰਨੈਟ ਦਾ ਕੁਨੈਕਸ਼ਨ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਲਈ ਬਿਨੈਕਾਰ 62805-09812 ਅਤੇ 81463-76103 ‘ਤੇ ਸੰਪਰਕ ਵੀ ਕਰ ਸਕਦਾ ਹੈ।

LEAVE A REPLY

Please enter your comment!
Please enter your name here