Sunday, November 8, 2026
Home Hoshiarpur ਕੋਟਪਾ ਦੀਆਂ ਵੱਖ ਵੱਖ ਧਾਰਾਵਾ ਤਹਿਤ 9400 ਰੁਪਏ ਜੁਰਮਾਨਾ, 47 ਜਾਣਿਆ ਦੇ...

ਕੋਟਪਾ ਦੀਆਂ ਵੱਖ ਵੱਖ ਧਾਰਾਵਾ ਤਹਿਤ 9400 ਰੁਪਏ ਜੁਰਮਾਨਾ, 47 ਜਾਣਿਆ ਦੇ ਕੱਟੇ ਗਏ ਚਲਾਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ।  ਸਿਹਤ ਵਿਭਾਗ ਹੁਸ਼ਿਆਰਪੁਰ ਦੇ ਤੰਬਾਕੂ ਕੰਟਰੋਲ ਸੈਲ ਵੱਲੋਂ ਇਕੱਠੀ ਕੀਤੀ ਟੀਮ ਵੱਲੋ ਹਿਸ਼ਆਰਪੁਰ ਸ਼ਹਿਰ ਅਤੇ ਨਾਲ ਲਗਦੇ ਪੈਂਡੂ ਇਲਾਕੀਆਂ ਵਿੱਚ ਛਾਪੇਮਾਰੀ ਕਰਕੇ ਤੰਬਾਕੂ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਦੇ ਚਲਾਣ ਕੱਟੇ ਗਏ। ਸਿਵਿਲ ਸਰਜਨ ਹੁਸ਼ਿਆਰਪੁਰ ਡਾ. ਰੇਨੂੰ ਸੂਦ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਕੰਟਰੋਲ ਵਿਰੋਧੀ ਕਾਨੂੰਨ ਨੂੰ ਲਾਗੂ ਕਰਨ ਵਿੱਚ ਕੋਈ ਢਿੱਲ ਮੱਠ ਨਹੀਂ ਵਰਤੀ ਜਾਵੇਗੀ ਅਤੇ ਇਹਨਾਂ ਕਾਨੂੰਨਾ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ । ਡਾ. ਸੁਨੀਲ ਅਹੀਰ ਨੋਡਲ ਅਫਸਰ ਤੰਬਾਕੂ ਕੰਟਰੋਲ ਹੁਸ਼ਿਆਰਪੁਰ ਨੇ ਦੱਸਿਆ ਕਿ ਤੰਬਾਕੂ ਨੋਸ਼ੀ ਦੀ ਆਦਤ ਇਨਸਾਨ ਵਾਸਤੇ ਬਹੁਤ ਵਡੱਾ ਵਿਸ਼ਾਪ ਬਣ ਕੇ ਉਭਰਿਆ ਹੈ ਇਸ ਦੀ ਵਰਤੋ ਨਾਲ ਇਨਸਾਨ ਦਿਨੋ ਦਿਨ ਅੰਦਰੋ ਖੋਖਲਾ ਹੁੰਦਾ ਜਾ ਰਿਹਾ ਹੈ, ਤੰਬਾਕੂ ਨੋਸ਼ੀ ਕਰਨ ਵਾਲਾ ਵਿਅਕਤੀ ਇਸ ਭੁਲੇਖੇ ਵਿੱਚ ਰਹਿੰਦਾ ਹੈ ਇਸ ਆਦਤ ਦਾ ਸਿਹਤ ਉਪਰ ਕੋਈ ਮਾੜਾ ਪ੍ਰਭਾਵ ਪੈ  ਰਿਹਾ ਹੈ ।

Advertisements

ਕਿਉਂਕੀ ਇਸ ਦੀ ਵਰਤੋ ਦੇ ਗੰਭੀਰ ਸਿੱਟੇ ਬਾਅਦ ਵਿੱਚ ਪਤਾ ਚਲਦੇ ਹਨ, ਅਤੇ ਇਨਸਾਨ ਦਾ ਸਰੀਰ ਬਿਮਾਰੀਆਂ ਦੇ ਦਾਨਵ ਦੀ ਲਪੇਟ ਵਿੱਚ ਆ ਜਾਂਦਾ ਹੈ । ਜਦੋ ਇਹਨਾਂ ਬਿਮਾਰੀਆਂ ਦਾ ਪਤਾ ਚਲਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ । ਤੰਬਾਕੂ ਨੋਸ਼ੀ ਕਾਰਨ ਦੇਸ਼ ਵਿੱਚ ਲਗੱਭਗ 12 ਤੋਂ 13 ਲੱਖ ਲੋਕ ਬੇ ਵਕਤੀ ਮੌਤ ਦੀ ਆਗੋਸ਼ ਵਿੱਚ ਆ ਰਹੇ ਹਨ । ਪੰਜਾਬ ਸਿਹਤ ਵਿਭਾਗ ਵੱਲੋਂ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਜਿਲਾ ਹੁਸ਼ਿਆਰਪੁਰ ਦੇ ਸਕੂਲਾਂ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਨੂੰ ਜਾਗਰੂਕਤਾ ਸੈਮੀਨਾਰ ਕੀਤੇ ਜਾ ਰਹੇ ਹਨ । ਸਿਹਤ ਵਿਭਾਗ ਦਾ ਟੀਚਾ ਆਉਣ ਵਾਲੀ ਨਸਲ ਨੂੰ ਤੰਬਾਕੂ ਨੋਸ਼ੀ ਵਰਗੀ ਭਿਆਨਕ ਆਦਤ ਤੋ ਹੋਣ ਦੇ ਭਿਆਨਕ ਸਿੱਿਟਆ ਸੰਬੰਧੀ ਜਾਣਕਾਰੀ ਮੁਹਇਆਂ ਕਰਵਾਉਣੀ ਇੱਕ ਅਨੁਮਾਨ ਮੁਤਾਬਿਕ ਸਾਡੇ ਦੇਸ਼ ਵਿੱਚ 19 ਲੱਖ 50 ਹਜ਼ਾਰ ਬੱਚੇ ਹਰ ਸਾਲ ਇਸ ਆਦਤ ਦੇ ਆਦੀ ਹੋ ਜਾਦੇ ਹਨ ।

ਜਿਹੜੇ ਲੋਕ ਤੰਬਾਕੂ ਨੋਸ਼ੀ ਤੋ ਨਯਾਤ ਪਾਉਣਾ ਚਾਹੁੰਦੇ ਹਨ ਉਹਨਾਂ ਵਾਸਤੇ ਹਿਸ਼ਆਰਪੁਰ ਦੇ ਸਿਵਲ ਹਸਪਤਾਲ ਵਿੱਚ ਤੰਬਾਕੂ ਛੁਡਾਓ ਕੇਂਦਰ ਸ਼ੁਰੂ ਕੀਤਾ ਗਿਆ ਹੈ । ਕੋਈ ਵੀ ਵਿਅਕਤੀ ਇਸ ਕੇਂਦਰ ਦੇ ਇਨੰਚਾਰਜ ਡਾ ਰਾਜ ਕੁਮਾਰ ਅਤੇ ਹੋਰ ਮੁਲਾਜਮਾਂ ਨਾਲ ਸੰਪਰਕ ਕਰਕੇ ਉਹਨਾਂ ਦੀਆਂ ਸੇਵਾਵਾਂ ਲੈ ਸਕਦਾ ਹੈ । ਡਾ. ਅਹੀਰ ਨੇ ਹੁਸ਼ਿਆਰਪੁਰ ਤੰਬਾਕੂ ਵਿਕਰੇਤਾ  ਨੂੰ ਅਪੀਲ ਕੀਤੀ ਇਹਨਾਂ ਕਾਨੂੰਨਾ ਨੂੰ ਲਾਗੂ ਕਰਨ ਵਿੱਚ ਸਹਿਯੋਗ ਅਤੇ ਦੇਸ਼ ਦੇ ਕਾਨੂੰਨਾ ਮੁਤਾਬਿਕ ਤੰਬਾਕੂ ਉਤਪਾਦਾ ਦੀ ਵਿਕਰੀ ਕਰਨ । ਛਾਪੇਮਾਰੀ ਦੋਰਾਨ ਟੀਮ ਕੋਟਪਾ ਦੀਆਂ ਵੱਖ ਵੱਖ ਧਾਰਾਵਾ ਦੀ ਉਲੰਘਣਾ ਕਰਨ ਵਾਲਿਆਂ ਨੂੰ 9400 ਰੁਪਏ ਜੁਰਮਾਨਾ ਕੀਤਾ ਤੇ 47 ਚਲਾਣ ਕੱਟੇ ਗਏ । ਇਸ ਟੀਮ ਵਿੱਚ ਹੈਲਥ ਇੰਨਸਪੈਕਟਰ ਸੰਜੀਵ ਠਾਕੁਰ ਤੇ ਰਣਜੀਤ ਸਿੰਘ, ਵਿਸ਼ਾਲ ਪੁਰੀ ਅਤੇ ਯਸ਼ਪਾਲ ਵੀ ਮੌਜੂਦ ਸਨ ।

LEAVE A REPLY

Please enter your comment!
Please enter your name here