ਸਿਗਰਟਨੋਸ਼ੀ ਕਰਨ ਵਾਲੇ 11 ਵਿਅਕਤੀਆਂ ਦੇ ਕੱਟੇ ਚਲਾਨ, 2200 ਰੁਪਏ ਜੁਰਮਾਨੇ ਵੱਜੋਂ ਕੀਤੇ ਵਸੂਲ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਤੰਬਾਕੂ ਪਦਾਰਥਾਂ ਦੇ ਸੇਵਨ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧੇ ਨੂੰ ਕੰਟਰੋਲ ਕਰਨ ਅਤੇ ਇਸਦੇ ਸੇਵਨ ਨਾਲ ਹੋਣ ਵਾਲੇ ਸਿਹਤ ਸੰਬੰਧੀ ਸਮਸੱਆਿਵਾਂ ਪ੍ਰਤੀ ਜਾਗਰੂਕ ਕਰਨ ਲਈ ਬਣਾਏ ਗਏ ਕੋਟਪਾ ਐਕਟ ਅਧੀਨ ਬਲਾਕ ਚੱਕੋਵਾਲ ਦੀ ਟੀਮ ਵੱਲੋਂ ਚਲਾਨ ਕੱਟੇ ਗਏ। ਸਿਵਲ ਸਰਜਨ ਡਾ. ਰੇਨੂੰ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਓ.ਪੀ. ਗੋਜਰਾ ਸੀਨੀਅਰ ਮੈਡੀਕਲ ਅਫ਼ਸਰ ਜੀ ਦੀ ਅਗਵਾਈ ਮੁਤਾਬਿਕ ਬਲਾਕ ਚੱਕੋਵਾਲ ਅਧੀਨ ਪੈਂਦੇ ਪਿੰਡ ਢੱਡੇ ਫਤਿਹ ਸਿੰਘ ਅਤੇ ਦੁਸੜਕਾ ਅੱਡੇ ਵਿੱਚ ਵੱਖ ਵੱਖ ਥਾਂਵਾ ਤੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਜਨਤਕ ਥਾਂਵਾ ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਾਲਾਨ ਕੱਟੇ ਗਏ। ਕੋਟਪਾ ਐਕਟ ਤਹਿਤ ਬਣਾਈ ਚੈਕਿੰਗ ਟੀਮ ਵਿੱਚ ਹੈਲਥ ਇੰਸਪੈਥਟਰ  ਮਨਜੀਤ ਸਿੰਘ, ਮਲਟੀ ਪਰਪਜ਼ ਹੈਲਥ ਮੇਲ ਵਰਕਰ ਦਿਲਬਾਗ ਸਿੰਘ, ਵਿਪਨ ਕੁਮਾਰ, ਬਲਵਿੰਦਰ ਸਿੰਘ ਅਤੇ ਹਰਭਜਨ ਸਿੰਘ ਸ਼ਾਮਿਲ ਸਨ।
ਇਸ ਬਾਰੇ ਟੀਮ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ 11 ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਹਨਾਂ ਕੀਤੇ ਗਏ ਕੁੱਲ 11 ਚਾਲਾਨਾਂ ਤੋਂ 2200 ਰੁ: ਜੁਰਮਾਨੇ ਵੱਜੋਂ ਵਸੂਲ ਕੀਤੇ ਗਏ। ਇਸਦੇ ਨਾਲ ਹੀ ਉਹਨਾਂ ਨੂੰ ਜਨਤਕ ਥਾਂਵਾਂ ਤੇ ਸਿਗਰਟਨੋਸ਼ੀ ਨਾ ਕਰਨ ਬਾਰੇ ਅਤੇ ਤੰਬਾਕੂ ਪਦਾਰਥਾ ਦੇ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ। ਤੰਬਾਕੂ ਐਕਟ ਤਹਿਤ ਚੈਕਿੰਗ ਤੋਂ ਇਲਾਵਾ ਫਰੂਟ ਦੀਆਂ ਦੁਕਾਨਾਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਗਲੇ ਸੜੇ ਫਲ ਸੁਟਵਾਏ ਗਏ। ਫਲ ਵਿਕਰੇਤਾਵਾਂ ਨੂੰ ਗਲੇ ਸੜੇ ਫਲ ਨਾ ਵੇਚਣ ਦੀ ਹਦਾਇਤ ਕੀਤੀ ਗਈ ਤਾਕਿ ਲੋਕਾਂ ਦੀ ਸਿਹਤ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਹੋਵੇ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਕੋਟਪਾ ਐਕਟ ਅਧੀਨ ਜਾਰੀ ਗਾਈਡਲਾਈਨਾਂ ਮੁਤਾਬਿਕ ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥਾਂ ਦੀ ਮਸ਼ਹੂਰੀ ਲਈ ਕੀਤੀ ਗਈ ਕਿਸੀ ਵੀ ਤਰਾਂ ਦੀ ਇਸ਼ਤਿਹਾਰੀ ਤੇ ਪਾਬੰਦੀ ਹੈ। ਇਸਦੀ ਉਲੰਘਣਾ ਕਰਨ ਤੇ ਪਹਿਲੀ ਵਾਰ 2 ਸਾਲ ਦੀ ਕੈਦ ਜਾਂ 1000 ਰੁ: ਜੁਰਮਾਨਾ ਜਾਂ ਦੋਨੋ ਅਤੇ ਦੂਜੀ ਵਾਰ ਉਲੰਘਣਾ ਕਰਨ ਤੇ 5 ਸਾਲ ਦੀ ਕੈਦ ਜਾਂ 5000 ਰੁ: ਜਾਂ ਦੋਨੋ ਹੋ ਸਕਦੇ ਹਨ।

LEAVE A REPLY

Please enter your comment!
Please enter your name here