ਸੰਤ ਬਾਬਾ ਪ੍ਰੇਮ ਦਾਸ ਦੀ ਬਰਸੀ ਸਬੰਧੀ ਸਮਾਗਮ ਕਰਵਾਏ

ਹੁਸ਼ਿਆਰਪੁਰ/ਮਾਹਿਲਪੁਰ(ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸੰਤ ਬਾਬਾ ਹੀਰਾ ਦਾਸ, ਸੰਤ ਬਾਬਾ ਪ੍ਰੇਮ ਦਾਸ , ਸੰਤ ਟਹਿਲ ਦਾਸ, ਸੰਤ ਬਾਬਾ ਨੰਦ ਦਾਸ, ਸੰਤ ਬਾਬਾ ਗਿਆਨ ਦਾਸ, ਬਾਬਾ ਗੁਰਦਿੱਤਾ ਜੀ, ਮਾਤਾ ਕਿਰਪੋ ਜੀ, ਗੋਲਡ ਮੈਡਲਿਸਟ ਸੰਤ ਹਰੀ ਦਾਸ, ਸੰਤ ਬੀਬੀ ਦੀਪੋ ਜੀ ਮਹਾਂਪੁਰਸ਼ਾਂ ਦੇ ਤਪੋ ਅਸਥਾਨ ਨਾਂਗਿਆਂ ਦਾ ਡੇਰਾ ਸੱਚ ਖੰਡ ਡਾਂਡੀਆਂ ਤੋਂ ਵਰੋਸਾਏ ਸੰਤ ਬਾਬਾ ਪ੍ਰੇਮ ਦਾਸ ਜੀ ਦੀ 90ਵੀਂ ਬਰਸੀ ਸਮਾਗਮ ਡੇਰਾ ਸੰਚਾਲਕ ਸੰਤ ਜਸਵਿੰਦਰ ਸਿੰਘ ਖਜਾਨਚੀ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ  ਪੰਜਾਬ ਦੀ ਅਗਵਾਈ ਹੇਠ ਬੜੀ ਸ਼ਰਧਾ ਨਾਲ ਕਰਵਾਏ ਗਏ।

Advertisements

ਜਿਸ ਵਿਚ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਦੇ ਸੰਤ ਮਹਾਂਪੁਰਸ਼ਾਂ ਵਲੋਂ ਕਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ ਵੈਦ ਪਰਦੀਪ ਦਾਸ, ਕਰਨੈਲ ਰਾਮ, ਰਾਜਾ ਪਾਲਦੀ, ਜਸਵਿੰਦਰ ਸਿੰਘ ਬੱਡੋਂ, ਠੇਕੇਦਾਰ ਪ੍ਰਕਾਸ਼ ਸਿੰਘ, ਦਿਲਾਵਰ ਸਿੰਘ, ਕੇਵਲ ਸਿੰਘ, ਜੋਗਿੰਦਰ ਸਿੰਘ, ਗੁਰਬਖਸ਼ ਸਿੰਘ, ਕੁਲਵੰਤ ਸਿੰਘ, ਹਰਦੀਪ ਲਾਲ, ਹਰਵਿੰਦਰ ਸਿੰਘ, ਬਾਵਾ ਸਿੰਘ, ਜਗੀਰ ਕੌਰ, ਨਰਿੰਦਰ ਕੌਰ, ਰਾਜ ਰਾਣੀ, ਮੋਹਨ ਦਾਸ, ਦੀਕਸ਼ਾ, ਸਰੋਜ, ਨਰਿੰਦਰ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਕੁਲਵੰਤ ਕੌਰ, ਦਰਸ਼ਨ ਕੌਰ, ਅਮਰਜੀਤ ਕੌਰ, ਬਲਵਿੰਦਰ ਕੌਰ, ਮਹਿੰਦਰ ਕੌਰ, ਅਨੀਤਾ, ਸੰਦੀਪ, ਨੀਲਮ, ਸੁਨੀਤਾ, ਪਰਮਜੀਤ ਕੌਰ, ਆਸ਼ਾ ਰਾਣੀ, ਕਮਲਾ ਦੇਵੀ, ਜਤਿੰਦਰ ਕੌਰ, ਪਰਵਿੰਦਰ ਕੌਰ, ਗੁਰਦੀਪ ਕੌਰ, ਕਰਨੈਲ ਸਿੰਘ ਸਮੇਤ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here