ਪ੍ਰਸ਼ਾਸਨਿਕ ਸੁਧਾਰਾਂ ਵੱਲ ਵੱਧਦੇ ਕਦਮ, ਡਿਪਟੀ ਕਮਿਸ਼ਨਰ ਨੇ ਦੋ ਭਾਸ਼ਾਈ ਵੈਬਸਾਈਟ ਕੀਤੀ ਲਾਂਚ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਜਿਲਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਪ੍ਰਸ਼ਾਸਨਿਕ ਸੁਧਾਰਾਂ ਵੱਲ ਕਦਮ ਵਧਾਉਂਦਿਆਂ ਅੱਜ ਦੋ ਭਾਸ਼ਾਈ ਵੈਬਸਾਈਟ ਲਾਂਚ ਕੀਤੀ ਗਈ ਹੈ, ਜਿਸ ਨਾਲ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਸਬੰਧੀ ਜਾਣਕਾਰੀ ਉਪਲਬੱਧ ਹੋਵੇਗੀ, ਉਥੇ ਜ਼ਿਲਾ ਵਾਸੀ ਜ਼ਿਲਾ ਪੱਧਰੀ ਗਤੀਵਿਧੀਆਂ ਵੀ ਦੇਖ ਸਕਦੇ ਹਨ।

Advertisements

ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਅੱਜ ਇਸ ਵੈਬਸਾਈਟ ਨੂੰ ਲਾਂਚ ਕਰਦਿਆਂ ਕਿਹਾ ਕਿ ਜ਼ਿਲਾ ਵਾਸੀਆਂ ਨੂੰ ਪਾਰਦਰਸ਼ੀ ਅਤੇ ਸਾਫ਼-ਸੁਥਰਾ ਪ੍ਰਸ਼ਾਸ਼ਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਹਨਾਂ ਕਿਹਾ ਕਿ ਇਹ ਵੈਬਸਾਈਟ https://hoshiarpur.gov.in,  https://hoshiarpur.nic.in ਟਾਈਪ ਕਰਕੇ ਖੋਲੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਇਸ ਵੈਬਸਾਈਟ ਨੂੰ ਡੈਸਕਟਾਪ, ਟੈਬਲੈਟ ਅਤੇ ਮੋਬਾਇਲ ਫੋਨ ਰਾਹੀਂ ਪੜਿ•ਆ ਜਾ ਸਕਦਾ ਹੈ। ਇਸ ਤੋਂ ਇਲਾਵਾ ਦਿਵਆਂਗਜਨ ਲਈ ਵੈਬ ਪੰਨਿਆਂ ਨੂੰ ਸਕਰੀਨ ਰੀਡਰ ਸਾਫਟਵੇਅਰ ਰਾਹੀਂ ਪੜਨ ਦੀ ਸਹੂਲਤ ਵੀ ਉਪਲਬੱਧ ਹੈ।
ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’, ‘ਡੈਪੋ’, ‘ਘਰ-ਘਰ ਰੋਜ਼ਗਾਰ ਯੋਜਨਾ’ ਅਤੇ ‘ਬਡੀ’ ਪ੍ਰੋਜੈਕਟ ਤਹਿਤ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵੀ ਇਸ ਵੈਬਸਾਈਟ ‘ਤੇ ਦੇਖੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹ ਵੈਬਸਾਈਟ ਨੌਜਵਾਨਾਂ ਦੀ ਜਨਰਲ ਨਾਲੇਜ ਵਧਾਉਣ ਵਿੱਚ ਵੀ ਕਾਫ਼ੀ ਸਹਾਈ ਸਾਬਤ ਹੋਵੇਗੀ। ਇਸ ਤੋਂ ਇਲਾਵਾ ਨੌਜਵਾਨ ਵੱਖ-ਵੱਖ ਅਸਾਮੀਆਂ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਮੌਕੇ ਉਹਨਾਂ  ਇਸ ਵੈਬਸਾਈਟ ਨੂੰ ਤਿਆਰ ਕਰਨ ਲਈ ਡੀ.ਆਈ.ਓ. ਸ੍ਰੀ ਪ੍ਰਦੀਪ ਸਿੰਘ ਅਤੇ ਏ.ਡੀ.ਆਈ.ਓ. ਐਨ.ਆਈ.ਸੀ. ਰੁਪਿੰਦਰ ਕੌਰ ਦੀ ਪ੍ਰਸ਼ੰਸਾ ਕਰਦਿਆਂ ਵਧਾਈ ਵੀ ਦਿੱਤੀ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ ਅਤੇ ਜ਼ਿਲਾ ਈ-ਡਿਸਟ੍ਰਿਕ ਕੋਆਰਡੀਨੇਟਰ ਸ੍ਰੀ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here