ਲੜਕੀਆਂ ਨੂੰ ਫ੍ਰੀ ਸਿੱਖਿਆ ਦੇਣ ਲਈ ਡੀਏਵੀ ਸਕੂਲ ਦੇ ਮੈਂਬਰਾਂ ਨੇ ਪ੍ਰਿੰ.ਰਾਜੇਸ਼ ਨੂੰ ਭੇਂਟ ਕੀਤੀ ਰਾਸ਼ੀ

ਦਸੂਹਾ (ਦ ਸਟੈਲਰ ਨਿਊਜ਼), ਰਿਪੋਰਟ: ਮਨੂੰ ਰਾਮਪਾਲ। ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਪ੍ਰਧਾਨ ਰਾਜੀਵ ਕੁੰਦਰਾ ਸਕੱਤਰ ਕੁਮਾਰ ਮੈਣੀ ਨੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਵਿੱਚ ਕੋਐਜੂਕੇਸ਼ਨ ਸਿੱਖਿਆ ਦੇ ਉਪਰਾਲੇ ਕਾਰਨ ਲੜਕੀਆਂ ਨੂੰ ਫ੍ਰੀ ਸਿੱਖਿਆ ਦੇਣ ਲਈ ਸਮੂਹ ਮੈਂਬਰਾਂ ਵੱਲੋਂ ਪ੍ਰਿੰਸੀਪਲ ਰਾਜੇਸ਼ ਗੁਪਤਾ ਨੂੰ ਨਕਦ ਰਾਸ਼ੀ ਭੇਂਟ ਕੀਤੀ। ਇਸ ਮੌਕੇ ਤੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਪ੍ਰਧਾਨ ਰਾਜੀਵ ਕੁੰਦਰਾ ਅਤੇ ਸਕੱਤਰ ਕੁਮਾਰ ਮੈਣੀ ਨੇ ਕਿਹਾ ਕਿ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵੱਲੋਂ ਲੜਕੀਆਂ ਨੂੰ ਫ੍ਰੀ ਸਿੱਖਿਆ ਦੇਣਾ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਅਤੇ ਇਸ ਸੇਵਾ ਲਈ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਸਮੂਹ ਮੈਂਬਰ ਆਪਣਾ ਯੋਗਦਾਨ ਹਰ ਤਰਾਂ ਨਾਲ ਦੇਣਗੇ।

Advertisements

ਇਸ ਮੌਕੇ ਤੇ ਪ੍ਰਿੰਸੀਪਲ ਰਾਜੇਸ਼ ਗੁਪਤਾ ਨੇ ਰੋਟਰੀ ਕਲੱਬ ਦਸੂਹਾ ਗ੍ਰੇਟਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਕੂਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੀ ਦਿਨ ਦੁੱਗਣੀ ਰਾਤ ਚੌਗੁਣੀ ਮਿਹਨਤ ਕਰਕੇ  ਬੱਚਿਆਂ ਦੇ ਭਵਿੱਖ ਨੂੰ ਸਿਰਜ ਰਿਹਾ ਹੈ ਅਤੇ ਉਹਨਾਂ ਵੱਲੋਂ ਭੇਂਟ ਕੀਤੀ ਗਈ ਰਾਸ਼ੀ ਲੜਕੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਵਰਤੀ ਜਾਵੇਗੀ। ਇਸ ਮੌਕੇ ਤੇ ਰੋਟਰੀ ਕਲੱਬ ਦੇ ਐਗਜ਼ੀਕਿਊਟਿਵ ਸਕੱਤਰ ਲਲਿਤ ਕੁੰਦਰਾ, ਦਵਿੰਦਰ ਕੁਮਾਰ ਰੋਜ਼ੀ, ਨੀਰਜ ਵਾਲੀਆ, ਡਾਕਟਰ ਸ਼ਸ਼ੀ ਬਾਲਾ, ਡਾਕਟਰ ਐੱਸ ਪੀ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here