ਸਪੈਸ਼ਲ ਲੋਕ ਅਦਾਲਤ ਵਿੱਚ ਕੀਤਾ ਗਿਆ 230 ਕੇਸਾਂ ਦਾ ਨਿਪਟਾਰਾ 

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ ਮੈਂਬਰ ਸਕੱਤਰ ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੀਆਂ ਰੈਵੀਨਿਊ ਕੋਰਟਾਂ ਵਿੱਚ ਸਪੈਸ਼ਲ ਲੋਕ ਅਦਾਲਤ ਲਗਾਈ ਗਈ। ਇਸ ਲੋਕ ਅਦਾਲਤ ਵਿੱਚ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਦੇ ਨੋਡਲ ਅਫ਼ਸਰ ਵਲੋਂ ਹੁਸ਼ਿਆਰਪੁਰ ਦੀਆਂ ਰੈਵੀਨਿਊ ਕੋਰਟਾਂ ਦੇ 5 ਬੈਂਚ, ਗੜਸ਼ੰਕਰ ਵਿਖੇ 4 ਬੈਂਚ, ਦਸੂਹਾ ਅਤੇ ਮੁਕੇਰੀਆਂ ਵਿਖੇ 5-5 ਬੈਂਚ ਬਣਾਏ ਗਏ।

Advertisements

ਇਸ ਲੋਕ ਅਦਾਲਤ ਵਿੱਚ ਰੈਵੀਨਿਊ ਮੈਟਰਜ਼ ਸਬੰਧੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਹ ਸਪੈਸ਼ਲ ਲੋਕ ਅਦਾਲਤ ਮਾਨਯੋਗ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਆਰ.ਕੇ. ਜੈਨ, ਐਡੀਸ਼ਨਲ ਜਿਲਾ ਤੇ ਸੈਸ਼ਨ ਜੱਜ ਦੀ ਦੇਖ-ਰੇਖ ਹੇਠ ਲਗਾਈ ਗਈ ਹੈ। ਇਸ ਸਪੈਸ਼ਲ ਲੋਕ ਅਦਾਲਤ ਵਿੱਚ ਕੁੱਲ 1869 ਕੇਸ ਰੱਖੇ ਗਏ, ਜਿਸ ਵਿੱਚ 230 ਕੇਸਾਂ ਦਾ ਨਿਪਟਾਰਾ ਕੀਤਾ ਅਤੇ ਧਿਰਾਂ ਨੂੰ 15,900 ਰੁਪਏ ਦੇ ਅਵਾਰਡ ਕਲੇਮ ਪਾਸ ਕੀਤੇ ਗਏ। ਇਸ ਸਪੈਸ਼ਲ ਲੋਕ ਅਦਾਲਤ ਵਿੱਚ ਚੀਫ ਜੁਡੀਸ਼ਿਅਲ ਮੈਜਿਸਟਰੇਸਟ ਅਮਿਤ ਮੱਲਹਨ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਹਨਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ, ਕਿਉਂਕਿ ਇਸ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ।

ਉਕਤ ਸਪੈਸ਼ਲ ਲੋਕ ਅਦਾਲਤਾਂ ਵਧੀਕ ਡਿਪਟੀ ਕਮਿਸ੍ਰਨਰ (ਜ) ਅਨੁਪਮ ਕਲੇਰ, ਐਸ.ਡੀ.ਐਮ ਹੁਸ਼ਿਆਰਪੁਰ ਅਮਰਪ੍ਰੀਤ ਕੌਰ ਸੰਧੂ, ਜ਼ਿਲਾ ਮਾਲ ਅਫ਼ਸਰ ਰਾਜੀਵ ਪਾਲ ਤੋਂ ਇਲਾਵਾ ਸਬ-ਡਿਵੀਜ਼ਨ ਪੱਧਰ ‘ਤੇ ਵੀ ਐਸ.ਡੀ.ਐਮਜ਼ ਵਲੋਂ ਲਗਾਈਆਂ ਗਈਆਂ ਸਨ। 

LEAVE A REPLY

Please enter your comment!
Please enter your name here