ਸਵੱਛਤਾ ਐਪ ਸੰਬੰਧੀ ਨਿਗਮ ਕਰਮਚਾਰੀਆਂ ਨੇ ਰੈਡ ਕਰਾਸ ਵਿਖੇ ਦਿੱਤੀ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਸਰਵੇਖਣ 2019 ਤਹਿਤ ਹੁਸ਼ਿਆਰਪੁਰ ਸ਼ਹਿਰ ਦੀ ਰੈਕਿੰਗ ਵਿੱਚ ਸੁਧਾਰ ਲਿਆਉਣ ਲਈ ਨਗਰ ਨਿਗਮ ਵੱਲੋਂ ਸਵੱਛਤਾ ਐਪ ਡਾਉਨਲੋਡ ਕਰਨ ਸਬੰਧੀ ਜਾਣਕਾਰੀ ਦੇਣ ਲਈ ਇੰਸਪੈਕਟਰ ਸੰਜੀਵ ਅਰੋੜਾ ਦੀ ਅਗੁਵਾਈ ਹੇਠ ਜਿਸ ਵਿੱਚ ਸ਼ਿਲਪਾ ਸੈਣੀ ਅਤੇ ਰਾਣੀ ਬਾਲੀ ਸ਼ਾਮਿਲ ਸਨ,  ਵੱਲੋਂ ਰੈਡ ਕਰਾਸ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਟ੍ਰੈਨਿੰਗ ਲੈ ਰਹੀਆਂ ਵਿਦਿਆਰਥਣਾਂ, ਟੀਚਰ, ਸਟਾਫ ਅਤੇ ਰੈਡ ਕਰਾਸ ਦੇ ਮੈਂਬਰਾਂ ਨੂੰ ਮੋਬਾਈਲ ਤੇ ਸਵਛੱਤਾ ਐਪ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਛੱਤਾ ਸਰਵੇਖਣ 2019 ਤਹਿਤ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਅਤੇ ਇਸ ਦੀ ਰੈਕਿੰਗ ਵਿੱਚ ਸੁਥਾਰ ਲਿਆਊਣ ਲਈ ਸਵਛੱਤਾ ਐਪ ਰਾਹੀਂ ਨਗਰ ਨਿਗਮ ਨਾਲ ਸਬੰਧਤ ਕਿਸੇ ਤਰਾਂ ਦੀ ਵੀ ਸ਼ਿਕਾਇਤ ਫੋਟੋ ਸਹਿਤ ਭੇਜੀ ਜਾ ਸਕਦੀ ਹੈ।

Advertisements

ਜਿਸ ਨੂੰ ਨਗਰ ਨਿਗਮ ਵੱਲੋਂ 24 ਘੰਟੇ ਅੰਦਰ ਦੂਰ ਕਰ ਕੇ ਇਸ ਦੀ ਸੂਚਨਾਂ ਵੀ ਸ਼ਿਕਾਇਤ ਕਰਤਾ ਨੂੰ ਐਪ ਰਾਹੀਂ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਆਪਣੇ ਪਰਿਵਾਰ ਦੇ ਮੈਬਰਾਂ ਨੂੰ ਪ੍ਰੇਰਿਤ ਕਰਨ ਕਿ ਉਹ ਸ਼ਹਿਰ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਵੱਛਤਾ ਐਪ ਡਾਊਨਲੋਡ ਕਰਨ ਸਬੰਧੀ ਜਾਣਕਾਰੀ ਦੇਣ ਤਾਂ ਜੋ ਸ਼ਹਿਰ ਵਾਸੀ ਨਗਰ ਨਿਗਮ ਨਾਲ ਸਬੰਧਤ ਵੱਧ ਤੋਂ ਵੱਧ ਸ਼ਿਕਾਇਤਾਂ ਭੇਜਣ ਅਤੇ ਉਹਨਾਂ ਸ਼ਿਕਾਇਤਾਂ ਨੂੰ ਦੂਰ ਕਰਕੇ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ। ਜਿਲਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਨਰੇਸ਼ ਗੁਪਤਾ ਨੇ ਨਗਰ ਨਿਗਮ ਦੇ ਸਟਾਫ ਵੱਲੋਂ ਸ਼ਹਿਰ ਵਾਸੀਆਂ ਨੂੰ ਸਵੱਛਤਾ ਐਪ ਰਾਹੀਂ ਸ਼ਹਿਰ ਨਾਲ ਸਬੰਧਤ ਸ਼ਿਕਾਇਤ ਮੋਬਾਇਲ ਤੇ ਭੇਜਣ ਦੀ ਜਾਣਕਾਰੀ ਦੇਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਬਹੁਤ ਹੀ ਸ਼ਲਾਘਾ ਕੀਤੀ।

ਉਹਨਾਂ ਦੱਸਿਆ ਕਿ ਇਸ ਨਾਲ ਸ਼ਹਿਰ ਵਾਸੀ ਸਫਾਈ ਸਬੰਧੀ ਕੋਈ ਵੀ ਸ਼ਿਕਾਇਤ ਮੋਬਾਇਲ ਰਾਹੀਂ ਕਰ ਸਕਣਗੇ। ਉਹਨਾਂ ਦੱਸਿਆ ਕਿ ਨਗਰ ਨਿਗਮ ਦੇ ਇੰਸਪੈਕਟਰ ਸੰਜੀਵ ਅਰੋੜਾ ਅਤੇ ਉਹਨਾਂ ਦੇ ਸਟਾਫ ਵੱਲੋਂ ਰੈਡ ਕਰਾਸ ਦੇ ਦਫ਼ਤਰ ਵਿੱਚ ਆ ਕੇ ਸਵੱਛਤਾ ਐਪ ਮੋਬਾਇਲ ਰਾਹੀਂ ਡਾਉਨਲੋਡ ਕਰਨ ਸਬੰਧੀ ਦਿੱਤੀ ਜਾਣਕਾਰੀ ਨਾਲ ਸ਼ਹਿਰ ਨੂੰ ਸਾਫ-ਸੁਥਰਾ ਬਨਾਉਣ ਵਿੱਚ ਸਹਾਇਤਾ ਮਿਲੇਗੀ।

LEAVE A REPLY

Please enter your comment!
Please enter your name here