ਸਿਵਲ ਹਸਪਤਾਲ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨਵੇ ਸਾਲ ਦੀ ਸ਼ੁਰੂਆਤ ਦਫ਼ਤਰ ਸਿਵਲ ਸਰਜਨ ਅਤੇ ਸਿਵਲ ਹਸਪਤਾਲ ਦੇ ਸਮੂਹ ਸਟਾਫ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਟ ਆਸਰਾ ਲੈਂਦੇ ਹੋਏ ਸੁਖਮਨੀ ਸਾਹਿਬ ਜੀ ਦਾ ਪਾਠ ਦਫ਼ਤਰ ਦੇ ਆਂਗਨ ਵਿਚ ਪ੍ਰਕਾਸ ਕਰਦੇ ਹੋਏ ਸ਼ੁਰੂਆਤ ਕੀਤੀ ।

Advertisements

ਇਸ ਮੋਕੇ ਸਿਵਲ ਸਰਜਨ ਡਾ ਰੇਨੂੰ ਸੂਦ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਗੁਰਦੀਪ ਸਿੰਘ ਕਪੂਰ, ਡਾ. ਰਜਿੰਦਰ ਰਾਜ, ਡਾ. ਸਤਪਾਲ ਗੋਜਰਾ, ਡਾ. ਸੁਨੀਲ ਅਹੀਰ, ਡਾ ਸ਼ਲੇਸ਼ ਕੁਮਾਰ ਡਾ ਪੂਜਾ ਗੋਇਲ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਸੁਪਰਿਟੇਂਡੇਂਟ ਰਜਿੰਦਰ ਕੋਰ, ਸੁਖਵਿੰਦਰ ਕੋਰ, ਸੰਜੇ ਕੁਮਾਰ, ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ, ਆਦਿ ਵਿਸ਼ੇਸ ਤੋਰ ਤੇ ਹਾਜਰ ਹੋਏ। ਇਸ ਮੌਕੇ ਸਬਦ ਕੀਰਤਨ ਅਤੇ ਗੁਰੂ ਲੰਗਰ ਅਤੁੱਟ ਵਰਤਾਈਆ।

ਇਸ ਉਪਰੰਤ ਵਿਭਾਗ ਵਿੱਚ ਆਪਣੀ ਸੇਵਾ ਪੂਰੀ ਕਰਦੇ ਹੋਏ ਲੈਬਰੋਟਰੀ ਟੈਕਨੀਸ਼ਨ ਮਹਿੰਦਰ ਪਾਲ ਅਤੇ ਦਰਸ਼ਨਾ ਦੇਵੀ ਦੀ ਵਿਦਾਇਗੀ ਸਨਮਾਨ ਕੀਤਾ ਗਿਆ। ਇਸ ਸਾਲ ਵਿਚ ਸਿਹਤ ਵਿਭਾਗ ਨੂੰ ਵਧੀਆ ਸੇਵਾਵਾਂ ਦੇਣ ਵਾਲੇ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ, ਪੁਲਿਸ ਲਾਇਨ ਹਸਪਤਾਲ ਇੰ. ਡਾ. ਲਖਵੀਰ ਸਿੰਘ, ਡਾ. ਮਨਮੋਹਨ ਸਿੰਘ ਹੱਡੀਆਂ ਦੇ ਮਾਹਿਰ, ਦੇਵ ਰਾਜ ਸਿੱਧੂ, ਮਲੇਰੀਆ ਬ੍ਰਾਂਚ ਅਤੇ ਐੰਟੀਲਾਰਾਵਾ ਸਕੀਮ ਨੂੰ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਵੱਲੋਂ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here