
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬ੍ਰਹਮ ਸ਼ੰਕਰ ਜਿੰਪਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਦਫਤਰ ਦਾ ਪੂਰੇ ਪੂਰੇ ਜ਼ੋਰ ਸ਼ੋਰ ਨਾਲ ਕੀਤਾ ਗਿਆ ਉਦਘਾਟਨ । ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਐਮਐਲਏ ਮੀਤ ਹੇਅਰ ਪ੍ਰਧਾਨ ਯੂਥ ਆਮ ਆਦਮੀ ਪਾਰਟੀ ਪਹੁੰਚੇ। ਇਸ ਮੌਕੇ ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਨੂੰ ਦੇਖਦੇ ਹੋਏ ਐਮਐਲਏ ਮੀਤ ਹੇਅਰ ਨੇ ਕਿਹਾ ਕਿ ਅੱਜ ਦੇ ਇਸ ਦਫਤਰ ਦੇ ਉਦਘਾਟਨ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਹੁਸ਼ਿਆਰਪੁਰ ਦੀ ਸੀਟ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਵੱਡੇ ਬਹੁਮਤ ਨਾਲ ਆਵੇਗੀ। ਇਸ ਮੌਕੇ ਤੇ ਬ੍ਰਹਮਸ਼ੰਕਰ ਜਿੰਪਾ ਹਲਕਾ ਇੰਚਾਰਜ ਨੇ ਕਿਹਾ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਪ੍ਰਭਾਵਿਤ ਹਨ ਅਤੇ ਅਤੇ ਲੁੱਕ ਲੋਕ ਮਨ ਬਣਾ ਚੁੱਕੇ ਹਨ ਕਿ ਦੋ ਹਜਾਰ ਬਾਈ ਵਾਲੀ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਅਰਵਿੰਦ ਕੇਜਰੀਵਾਲ ਜੀ ਦੇ 300 ਯੂਨਿਟ ਪ੍ਰਤੀ ਮਹੀਨਾ ਦੀ ਬਿਜਲੀ ਗਰੰਟੀ ਦੇ ਨਾਲ ਹਰ ਵਿਅਕਤੀ ਰਾਹਤ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ਬ੍ਰਹਮ ਸ਼ੰਕਰ ਡਿੰਪਾ ਨੇ ਕਿਹਾ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਦਿੱਲੀ ਮਾਡਲ ਦੀ ਤਰਜ਼ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਉਹਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਬਖਸ਼ੀ ਸਟੇਟ ਜੁਆਇੰਟ ਸੈਕਟਰੀ ,ਮੋਹਨ ਲਾਲ ਜ਼ਿਲ੍ਹਾ ਪ੍ਰਧਾਨ ਦਿਹਾਤੀ, ਦਲੀਪ ਓਹਰੀ ਜ਼ਿਲਾ ਪ੍ਰਧਾਨ ਸ਼ਹਿਰੀ, ਸਤਵੰਤ ਸਿੰਘ ਸਿਆਣ ਜੁਆਇੰਟ ਸੈਕਟਰੀ ਬੁੱਧੀਜੀਵੀ ਸੈੱਲ ਪੰਜਾਬ, ਕਰਮਜੀਤ ਕੌਰ ਸੈਕਟਰੀ, ਐਡਵੋਕੇਟ ਅਮਰਜੋਤ ਸਿੰਘ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ, ਮਨਜੋਤ ਕੌਰ ਜ਼ਿਲ੍ਹਾ ਪ੍ਰਧਾਨ ਵੂਮੈਨ ਵਿੰਗ, ਮਨਦੀਪ ਕੌਰ ਜੁਆਇੰਟ ਸੈਕਟਰੀ ਪੰਜਾਬ ਵੂਮੈਨ ਵਿੰਗ ,ਅਜੇ ਮੋਹਨ ਬੱਬੀ ਸਾਬਕਾ ਪ੍ਰਧਾਨ ਨਗਰ ਨਿਗਮ ਹੁਸ਼ਿਆਰਪੁਰ, ਜਸਪਾਲ ਸਿੰਘ, ਰਾਜਿੰਦਰ ਕੁਮਾਰ ਬਲਾਕ ਪ੍ਰਧਾਨ ,ਬਹਾਦਰ ਸਿੰਘ ਭਿੰਡਰ, ਅਮਨਦੀਪ ਸਿੰਘ ਬਿੰਦਾ ਬਲਾਕ ਪ੍ਰਧਾਨ, ਅੰਸ਼ੁਲ ਸ਼ਰਮਾ ਬਲਾਕ ਪ੍ਰਧਾਨ, ਮੈਡਮ ਸੰਤੋਸ਼, ਜੋਗਿੰਦਰ ਸਿੰਘ ਰਾਜਾ, ਹਰਜਿੰਦਰ ਸਿੰਘ ਵਿਰਦੀ, ਬਲਦੀਪ ਕੌਰ, ਮਾਲਤੀ ਸ਼ਰਮਾ, ਕਰਨਲ ਗਰੇਵਾਲ ਆਦਿ ਮੌਜੂਦ ਸਨ।











