ਐਸ.ਡੀ.ਐਮ. ਨੇ ਲਿਆ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਐਸ.ਡੀ.ਐਮ. ਹੁਸ਼ਿਆਰਪੁਰ ਅਮਰਪ੍ਰੀਤ ਕੌਰ ਸੰਧੂ ਵਲੋਂ ਪਿੰਡਾਂ ਦੇ ਲੋਕਾਂ ਦੀ ਸਮੱਸਿਆਵਾਂ ਸੁਣਨ ਸਬੰਧੀ ਬਲਾਕ ਹੁਸ਼ਿਆਰਪੁਰ-1 ਵਿੱਚ ਪੈਂਦੇ ਪਿੰਡ ਭੀਖੋਵਾਲ, ਕੁਲੀਆਂ, ਬਸੀ ਕਾਸੋਂ ਅਤੇ ਬਸੀ ਮਰੂਫ ਹੁਸੈਨਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਬੁਢਾਪਾ ਪੈਨਸ਼ਨ, ਅਪੰਗ ਵਿਅਕਤੀਆਂ ਨੂੰ ਪੈਨਸ਼ਨ ਅਤੇ ਹੋਰ ਸਕੀਮਾਂ ਦੇ ਨਾਲ ਪਿੰਡ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਉਹਨਾਂ ਦਾ ਮੌਕੇ ‘ਤੇ ਹੱਲ ਕੀਤਾ। ਉਹਨਾਂ ਉਕਤ ਪਿੰਡਾਂ ਵਿੱਚ ਪੈਨਸ਼ਨ ਤੋਂ ਵਾਂਝੇ ਯੋਗ ਉਮੀਦਵਾਰਾਂ ਦੇ ਪੈਨਸ਼ਨ ਫਾਰਮ ਵੀ ਭਰਵਾਏ।

Advertisements

ਉਹਨਾਂ ਵਲੋਂ ਪਿੰਡ ਭੀਖੋਵਾਲ ਵਿਖੇ ਸੰਤ ਬਾਬਾ ਚਰਨ ਸਿੰਘ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਦੇ ਪ੍ਰਬੰਧਾਂ ਬੱਚਿਆਂ ਲਈ ਪੀਣ ਯੋਗ ਸਾਫ਼ ਪਾਣੀ, ਕਲਾਸ ਰੂਮਾਂ ਅਤੇ ਬਾਥਰੂਮਾਂ ਵਿੱਚ ਸਫ਼ਾਈ ਆਦਿ ਦਾ ਜਾਇਜ਼ਾ ਵੀ ਲਿਆ। ਇਸ ਤੋਂ ਇਲਾਵਾ ਉਹਨਾਂ ਸਰਕਾਰੀ ਐਲੀਮੈਂਟਰੀ ਸਕੂਲ ਬਸੀ ਕਲਾਂ ਅਤੇ ਬਸੀ ਮਰੂਫ ਹੁਸੈਨਪੁਰ ਵਿਖੇ ਪਿੰਡ ਦੇ ਜੰਝਘਰ ਵਿਖੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਂਦੇ ਹੋਏ ਬੀ.ਡੀ.ਪੀ.ਓ. ਹੁਸ਼ਿਆਰਪੁਰ-1 ਨੂੰ ਪਿੰਡਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਬੀ.ਡੀ.ਪੀ.ਓ. ਦਵਿੰਦਰ ਸਿੰਘ, ਸੀ.ਡੀ.ਪੀ.ਓ. ਰਾਜ ਬਾਲਾ, ਪਟਵਾਰੀ ਅਤੇ ਪਿੰਡਾਂ ਦੇ ਨੰਬਰਦਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here