ਸੀਨੀਅਰ ਸਿਟੀਜ਼ਨ ਅਤੇ ਦਿਵਆਂਗਜਨ ਲਈ ਅਸੈਸਮੈਂਟ ਕੈਂਪ 30 ਜਨਵਰੀ ਤੋਂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਜ਼ਿਲੇ ਵਿੱਚ ਸੀਨੀਅਰ ਸਿਟੀਜ਼ਨ ਅਤੇ ਦਿਵਆਂਗਜਨ ਲਈ ਅਲਿਮਕੋ ਵਲੋਂ ਮੁਕੇਰੀਆਂ, ਦਸੂਹਾ ਅਤੇ ਟਾਂਡਾ ਵਿਖੇ ਵਿਸ਼ੇਸ਼ ਅਸੈਸਮੈਂਟ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ 30 ਜਨਵਰੀ ਨੂੰ ਕਮਿਊਨਿਟੀ ਹਾਲ ਮੁਕੇਰੀਆਂ, 31 ਜਨਵਰੀ ਨੂੰ ਲੰਗਰ ਹਾਲ ਹਾਜੀਪੁਰ ਰੋਡ ਦਸੂਹਾ, ਜਦਕਿ 1 ਫਰਵਰੀ ਨੂੰ ਜੰਝ ਘਰ ਉੜਮੁੜ ਟਾਂਡਾ ਵਿਖੇ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸੀਨੀਅਰ ਸਿਟੀਜਨਜ਼ ਆਪਣੇ ਨਾਲ ਬੀ.ਪੀ.ਐਲ. ਕਾਰਡ ਜਾਂ ਬੁਢਾਪਾ ਪੈਨਸ਼ਨ ਦਾ ਸ਼ਨਾਖਤੀ ਕਾਰਡ, ਆਧਾਰ ਕਾਰਡ ਅਤੇ ਇਕ ਫੋਟੋ ਨਾਲ ਲੈ ਕੇ ਆਉਣ।

Advertisements

ਦਿਵਆਂਜਗਨ ਵਿਅਕਤੀ ਆਪਣੇ ਨਾਲ ਤਹਿਸੀਲਦਾਰ/ਸੰਸਥਾ ਦੇ ਮੁੱਖੀ/ਸਰਪੰਚ ਵਲੋਂ ਜਾਰੀ ਆਮਦਨ ਦਾ ਸਰਟੀਫਿਕੇਟ, ਜਿਸ ਵਿੱਚ ਉਸਦੀ ਆਮਦਨ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੋਵੇ ਅਤੇ ਆਪਣੇ ਨਾਲ ਆਧਾਰ ਕਾਰਡ, ਫੋਟੋ ਮੌਕੇ ‘ਤੇ ਲੈ ਕੇ ਆਉਣ, ਤਾਂ ਜੋ ਇਸ ਅਸੈਸਮੈਂਟ ਕੈਂਪ ਵਿੱਚ ਉਹਨਾਂ ਲਈ ਲੋੜੀਂਦੇ ਸਹਾਇਕ ਉਪਕਰਨਾਂ ਦਾ ਨਾਪ ਲਿਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਬਜ਼ੁਰਗਾਂ ਲਈ ਐਨਕਾਂ, ਕੰਨਾਂ ਦੀਆਂ ਮਸ਼ੀਨਾਂ, ਦੰਦ, ਵਾਕਿੰਗ ਸਟਿਕ ਆਦਿ ਅਤੇ ਦਿਵਆਂਗਜਨ ਲਈ ਟਰਾਈ ਸਾਈਕਲ, ਵਹੀਲ ਚੇਅਰ, ਵਾਹਕਰ, ਬਣਾਉਟੀ ਅੰਗ, ਐਮ.ਆਰ. ਕਿੱਟਾਂ ਅਤੇ ਹੋਰ ਲੋੜ ਵਾਲੇ ਸਮਾਨ ਲਈ ਮਾਪ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਲੋੜਵੰਦ ਵਿਅਕਤੀ ਇਹਨਾਂ ਅਸੈਸਮੈਂਟ ਕੈਂਪਾਂ ਵਿੱਚ ਪਹੁੰਚ ਕੇ ਸਰਕਾਰ ਵਲੋਂ ਦਿੱਤੇ ਜਾਣ ਵਾਲੇ ਮੁਫ਼ਤ ਸਹਾਇਕ ਉਪਕਰਨਾਂ ਦਾ ਲਾਭ ਪ੍ਰਾਪਤ ਕਰਨ।

LEAVE A REPLY

Please enter your comment!
Please enter your name here