
ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ: ਪੁਸ਼ਪਿੰਦਰ। ਹੁਸ਼ਿਆਰਪੁਰ ਜ਼ਿਲੇ ਅੰਦਰ ਲੱਕੜ ਮਾਫ਼ੀਆ ਅਤੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਦੇ ਗੱਠਜੋੜ ਨੇ ਪੰਜਾਬ ਸਰਕਾਰ ਨੂੰ ਲੱਖਾਂ ਰੁਪਇਆਂ ਦਾ ਚੂਨਾ ਲਗਾਇਆ ਹੈ। ਇਸ ਦੌਰਾਣ ਉਂਕਾਰ ਸਿੰਘ ਝਮਟ ਪ੍ਰਧਾਨ ਜੋਨ ਇੰਚਾਰਜ ਹੁਸ਼ਿਆਰਪੁਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਈ ਵਾਰ ਸੰਬੰਧਤ ਮਹਿਕਮੇ ਨੂੰ ਪਿੰਡ ਨਾਰਾ ਦੇ ਜੰਗਲਾਂ ਵਿਚੋਂ ਕੀਤੀ ਜਾ ਰਹੀ ਨਜਾਇਜ਼ ਕਟਾਈ ਬਾਰੇ ਸ਼ਿਕਾਇਤ ਕੀਤੀ ਪਰ ਮਹਿਕਮੇ ਨੇ ਲੱਕੜ ਮਾਫ਼ੀਆ ਤੇ ਕੋਈ ਕਾਰਵਾਈ ਨਹੀ ਕੀਤੀ।

ਇਸ ਤੋਂ ਪਤਾ ਲੱਗਦਾ ਹੈ ਕਿ ਜੰਗਲਾਤ ਮਹਿਕਮੇ ਦੇ ਛੋਟੇ ਤੋਂ ਲੈ ਕੇ ਉੱਪਰ ਤੱਕ ਅਧਿਕਾਰੀ ਮਿਲਕੇ ਲੁੱਟ ਰਹੇ ਹਨ। ਅਗਰ ਸਰਕਾਰ ਦੇ ਕਿਸੇ ਨਿਰਪੱਖ ਅਧਿਕਾਰੀ ਤੋਂ ਜਾਂਚ ਕਰਾਈ ਤਾਂ ਹੁਸ਼ਿਆਰਪੁਰ ਦੇ ਜੰਗਲਾਂ ਵਿਚ ਕਰੋੜਾਂ ਦਾ ਘਪਲਾ ਨਿਕਲ ਸਕਦਾ ਹੈ। ਸ. ਝਮਟ ਨੇ ਕਿਹਾ ਕਿ ਗਿਆਨ ਚੰਦ ਵਾਸੀ ਪਿੰਡ ਨਾਰਾ ਤੇ ਹੋਰ ਕਈ ਵਿਅਕਤੀਆਂ 1367298 ਮਿਤੀ 5-12-2018 ਨੂੰ ਮੁੱਖ-ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਇਸ ਘੋਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਨੇ ਹੁਸ਼ਿਆਰਪੁਰ ਜ਼ਿਲੇ ਦੇ ਅਧਿਕਾਰੀਆਂ ਨੂੰ ਨਾਰਾ ਪਿੰਡ ਦੇ ਜੰਗਲਾਂ ਵਿੱਚ ਹੋ ਰਹੀਆਂ ਬੇਨਿਯਮੀਆਂ ਬਾਰੇ ਜਲਦੀ ਜਾਂਚ ਕਰਕੇ ਰਿਪੋਰਟ ਦੇਣ ਲਈ ਕਿਹਾ, ਪਰ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਨੂੰ ਵੀ ਜੰਗਲਾਤ ਵਿਭਾਗ ਹੁਸ਼ਿਆਰਪੁਰ ਦੇ ਟਿੱਚ ਸਮਝਦੇ ਹਨ। ਅਗਰ ਸਰਕਾਰ ਨੇ ਘੋਟਾਲੇ ਬਾਜ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਬਸਪਾ ਦਾ ਇੱਕ ਵਫ਼ਦ ਜੰਗਲਾਤ ਮੰਤਰੀ ਨੂੰ ਮਿਲਕੇ ਘੋਟਾਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰੇਗਾ।












