ਨੁਕੜ ਨਾਟਕ ਰਾਹੀਂ ਦਿੱਤਾ ਧੀਆਂ ਦਾ ਸਤਕਾਰ ਕਰਨ ਦਾ ਸੰਦੇਸ਼

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਬੇਟੀ ਬਚਾਉ , ਬੇਟੀ ਪੜਾਓ ਵਿਸ਼ੇ ਦੇ ਸੰਬੰਧ ਵਿੱਚ ਸਿਵਿਲ ਹਸਪਤਾਲ ਵਿਖੇ ਨਰਸਿੰਗ ਸਕੂਲ ਦੀਆਂ ਵਿਦਆਰਥਣਾ ਵੱਲੋਂ ਇੱਕ ਪ੍ਰਭਾਵਸ਼ਾਲੀ ਨੁਕੜ ਨਾਟਕ ਖੇਡ ਕੇ ਸਮਾਜ ਵਿੱਚ ਧੀਆਂ ਦਾ ਰੁਤਵਾ ਸਤਕਾਰ ਯੋਗ ਰੱਖਣ ਦਾ ਸੁਨੇਹਾ ਦਿੱਤਾ ਗਿਆ।

Advertisements

ਇਸ ਮੌਕੇ ਸਿਵਿਲ ਸਰਜਨ ਡਾ. ਰੇਨੂੰ ਸੂਦ ਸਹਾਇਕ ਸਿਵਿਲ ਸਰਜਨ ਡਾ. ਪਵਨ ਕੁਮਾਰ, ਜਲਾਂ ਪਰਵਾਰ ਭਲਾਈ ਅਫਸਰ ਡਾ. ਰਜਿੰਦਰ ਰਾਜ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ, ਡਾ. ਅਮ੍ਰਿਤ ਇੰਦਰਪਾਲ, ਡਾ.  ਹਰਬੰਸ ਕੋਰ, ਡਾ. ਸੰਜਨਾ, ਜਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਰਜੀਸ਼ ਕੋਰ, ਜਲਾ ਪ੍ਰੋਗਰਾਮ ਅਫਸਰ ਮੁਹੰਮਦ ਆਸਿਫ ਮਾਸ ਮੀਡਿਆ ਵਿੰਗ ਤੋਂ ਗੁਰਵਿੰਦਰ ਸ਼ਾਨੇ ਅਤੇ ਹੋਰ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਡਾ. ਰੇਨੂੰ ਸੂਦ ਨੇ ਦੱਸਿਆ ਕਿ ਕੁੜੀਆਂ ਮੁਡਿੰਆਂ ਨਾਲੋ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹਨ। ਲੜਕੀਆਂ ਪੱੜ-ਲਿੱਖ ਕੇ ਅੱਜ ਉੱਚੇ ਅਹੁਦਿਆਂ ਤੇ ਹਨ ਅਤੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀਆ ਹਨ । ਉਹਨਾਂ ਨੇ ਸਮਾਜ ਨੂੰ ਬੇਟੀਆਂ ਨੂੰ ਪੂਰਾ ਸਤਕਾਰ ਦੇਣ ਪੜਾ-ਲਿਖਾ ਕੇ ਆਤਮ ਨਿਰਭਰ ਬਣਾਉਂਣ ਦੀ ਅਪੀਲ ਕੀਤੀ ।

LEAVE A REPLY

Please enter your comment!
Please enter your name here