ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਸ਼ੇਰਪੁਰ ਪੱਕਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਵਲੋਂ ਵਿਭਾਗ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾਇਰੈਕਟਰ ਰਸੇਟੀ ਪੀ.ਐਨ.ਬੀ. ਕੇ.ਜੀ. ਸ਼ਰਮਾ ਨੇ ਸੰਸਥਾ ਵਲੋਂ ਮੁਫ਼ਤ ਚਲਾਈਆਂ ਜਾ ਰਹੀਆਂ ਵੱਖ-ਵੱਖ ਟਰੇਨਿੰਗਾਂ ਬਾਰੇ ਦੱਸਦਿਆਂ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ, ਮੱਛੀ ਪਾਲਣ ਅਫ਼ਸਰ ਹਰਮਿੰਦਰ ਸਿੰਘ ਨੇ ਮੱਛੀ ਪਾਲਣ ਦੇ ਧੰਦੇ ਬਾਰੇ, ਕੇ.ਵੀ.ਕੇ. ਬਾਹੋਵਾਲ ਡਾ. ਪਵਿੱਤਰ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਚਲਾਈਆਂ ਜਾ ਰਹੀਆਂ ਟਰੇਨਿੰਗਾਂ ਬਾਰੇ, ਬਾਗਬਾਨੀ ਵਿਕਾਸ ਅਫ਼ਸਰ ਪਰਮਿੰਦਰ ਸਿੰਘ ਨੇ ਲੋਕਾਂ ਨੂੰ ਬਾਗ ਲਗਾਉਣ ਅਤੇ ਬਾਗਬਾਨੀ ਨਾਲ ਜੁੜਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਹਰਵਿੰਦਰ ਸਿੰਘ ਪੁੱਤਰ ਹਰੀ ਸਿੰਘ ਨੂੰ ਸਬਜ਼ੀਆਂ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੇਅਰੀ ਵਿਕਾਸ ਇੰਸਪੈਕਟਰ ਦਲਬੀਰ ਸਿੰਘ, ਹਰਵਿੰਦਰ ਸਿੰਘ, ਡਾ. ਵਿਨੇ ਕੁਮਾਰ, ਸਰਪੰਚ ਸ਼ੇਰਪੁਰ ਪੱਕਾ ਰੀਨਾ ਢਿੱਲੋਂ, ਅਸ਼ਵਨੀ ਕੁਮਾਰ, ਗਿਆਨ ਸਿੰਘ, ਰਕੇਸ਼ ਕੁਮਾਰ, ਜਸਵੀਰ ਸਿੰਘ ਲਾਬੜਾ, ਚੰਦਰ ਦੇਵ, ਹਰਮੇਸ਼ ਸਿੰਘ ਬਰਿਆਣਾ, ਮਾਸਟਰ ਧਰਮਪਾਲ, ਇੰਦਰਜੀਤ ਸਿੰਘ, ਸਮੂਹ ਪੰਚਾਇਤ ਮੈਂਬਰ ਵੀ ਹਾਜ਼ਰ ਸਨ।