ਮੇਅਰ ਸੂਦ ਨਾਲ ਮਿਲ ਕੇ ਫੜੀ ਵਾਲਿਆਂ ਨੇ ਦੱਸਿਆਂ ਆਪਣੀਆਂ ਸਮੱਸਿਆਵਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਨਗਰ ਨਿਗਮ ਦੇ ਵਾਰਡ.42 ਦੇ ਕੌਸਲਰ ਸੁਰੇਸ਼ ਭਾਟੀਆ ਬਿੱਟੂ ਦੀ ਅਗਵਾਈ ਹੇਠ ਬੱਸ ਸਟੈਡ ਦੇ ਨਜਦੀਕ ਅਤੇ ਫਗਵਾੜਾ ਚੌਂਕ ਦੇ ਆਸ-ਪਾਸ ਐਤਵਾਰ ਵਾਲੇ ਦਿਨ ਲਗਾਏ ਜਾਣ ਵਾਲੇ ਬਜਾਰ ਦੇ ਫੜੀ ਵਾਲੇ ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਅਤੇ ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ ਨੂੰ ਉਹਨਾਂ ਦੇ ਦਫਤਰ ਵਿਖੇ ਮਿਲੇ। ਕੌਸਲਰ ਮੀਨੂੰ ਸੇਠੀ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਆਪਣੀਅਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੰਦਿਅਂ ਫੜੀ ਵਾਲਿਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਐਤਵਾਰ ਵਾਲੇ ਦਿਨ ਆਪਣੀਆਂ ਫੜੀਆਂ ਲਗਾਕੇ ਆਪਣੇ ਪਰਿਵਾਰ ਦਾ ਗੁਜਾਰਾ ਕਰ ਰਹੇ ਹਨ।

Advertisements

ਨਗਰ ਨਿਗਮ ਵੱਲੋਂ ਉਹਨਾਂ ਨੂੰ ਇਸ ਥਾਂ ਤੋਂ ਹਟਾਇਆ ਜਾ ਰਿਹਾ ਹੈ ਜੋਕਿ ਉਹਨਾਂ ਨਾਲ ਬਿਲਕੁਲ ਬੇਇਨਸਾਫੀ ਹੈ। ਉਹਨਾਂ ਕਿਹਾ ਕਿ ਕੋਈ ਹੋਰ ਬਦਲਵੀਂ ਥਾਂ ਦੇਣ ਤੱਕ ਆਪਣਾ ਕਾਰੋਬਾਰ ਕਰਣ ਦੀ ਆਗਿਆ ਦਿਤੀ ਜਾਵੇ। ਇਸ ਮੌਕੇ ਤੇ ਵਿਜੇ ਕੁਮਾਰ, ਰਜੇਸ਼ ਕੁਮਾਰ, ਧਰਮ ਕੁਮਾਰ, ਗੁਲਾਬ ਲਾਲ, ਅਮਿਤ ਕੁਮਾਰ, ਜੱਸੀ, ਨਾਨਕ, ਰਮੇਸ਼ ਕੁਮਾਰ, ਵਿਨੋਦ ਕੁਮਾਰ,  ਸਵਿਤਾ, ਨੀਰੂ, ਆਸ਼ਾ ਰਾਣੀ, ਲੀਲਾ ਰਾਣੀ , ਸੁਨੀਤਾ, ਅੰਜਲੀ, ਮਮਤਾ ਅਤੇ ਹੋਰ ਹੇਹੜੀ ਅਤੇ ਫੜੀ ਵਾਲੇ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ। ਮੇਅਰ ਸ਼ਿਵ ਸੂਦ ਅਤੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਨੇ ਕਿਹਾ ਕਿ ਸੜਕ ਤੇ ਆ ਰਹੀ ਟਰੈਫਿਕ ਸਮਸਿਆ ਨੁੰ ਦੇਖਦੇ ਹੋਏ ਫੜੀ ਵਾਲੇ ਦੁਕਾਨਦਾਰ ਸੜਕ ਤੋਂ ਹੱਟ ਕੇ ਆਪਣਾ ਸਮਾਨ ਲਗਾਉਣ ਤਾਂ ਜ਼ੋ ਸੜਕ ਤੇ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਆਵੇ।

LEAVE A REPLY

Please enter your comment!
Please enter your name here