ਨਗਰ ਨਿਗਮ ਦੇ ਇੰਸਪੈਕਟਰ ਕੇਹਰ ਨੂੰ ਰਿਟਾਇਰਮੈਟ ਮੌਕੇ ਦਿੱਤੀ ਵਿਦਾਇਗੀ ਪਾਰਟੀ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਮੇਅਰ ਸ਼ਿਵ ਸੂਦ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਦੇ ਡਾ: ਬੀ8ਆਰ ਅੰਬੇਦਕਰ ਮੀਟਿੰਗ ਹਾਲ ਵਿਖੇ ਨਗਰ ਨਿਗਮ ਦੇ ਸਟਾਫ ਵੱਲੋਂ ਇੰਸਪੈਕਟਰ ਕੇਹਰ ਸਿੰਘ ਦੀ ਰਿਟਾਇਰਮੈਂਟ ਮੌਕੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਮੇਅਰ ਸ਼ਿਵ ਸੂਦ ਨੇ ਇਸ ਮੌਕੇ ਤੇ ਇੰਸਪੈਕਟਰ ਕੇਹਰ ਸਿੰਘ ਵੱਲੋਂ ਆਪਣੇ 40 ਸਾਲ ਦੇ ਕਾਰਜਕਾਲ ਵਿੱਚ ਸਫਲਤਾਪੂਰਵਕ ਨਿਭਾਈਆਂ ਗਈਆਂ ਚੰਗੀਆਂ ਸੇਵਾਵਾਂ ਪ੍ਰਤੀ ਵਧਾਈ ਦਿੱਤੀ ਅਤੇ ਕਿਹਾ ਕਿ ਉਹਨਾਂ ਨੂੰ ਰਿਟਾਇਰਮੈਟ ਉਪਰੰਤ ਵੀ ਨਗਰ ਨਿਗਮ ਵਲੋਂ ਪੂਰਾ ਆਦਰ ਸਤਕਾਰ ਦਿੱਤਾ ਜਾਵੇਗਾ ਅਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਇਸ ਮੌਕੇ ਤੇ ਉਹਨਾਂ ਨੇ ਨਗਰ ਨਿਗਮ ਵੱਲੋਂ ਉਹਨਾਂ ਦੇ ਸੇਵਾਕਾਲ ਦੇ ਬਣਦੇ ਲਾਭ ਦਾ ਚੈੱਕ ਦਿੰਦਿਆਂ ਦੱਸਿਆ ਕਿ ਰਿਟਾਇਰ ਹੋਣ ਵਾਲੇ ਨਗਰ ਨਿਗਮ ਦੇ ਹਰ ਕਰਮਚਾਰੀ ਨੂੰ ਉਸਦਾ ਬਣਦਾ ਲਾਭ ਦਾ ਚੈੱਕ ਮੌਕੇ ਤੇ ਹੀ ਦਿੱਤਾ ਜਾਂਦਾ ਹੈ।

Advertisements

– ਨਗਰ ਨਿਗਮ ਵੱਲੋਂ ਰਿਟਾਇਰ ਹੋਣ ਵਾਲੇ ਹਰ ਕਰਮਚਾਰੀ ਨੂੰ ਉਸਦੇ ਬਣਦੇ ਲਾਭ ਦਾ ਚੈੱਕ ਮੌਕੇ ਤੇ ਹੀ ਦਿੱਤਾ ਜਾਂਦਾ ਹੈ: ਮੇਅਰ ਸ਼ਿਵ ਸੂਦ

ਸੂਪਰਡੈਂਟ ਅਮਿਤ ਕੁਮਾਰ ਅਤੇ ਗੁਰਮੇਲ ਸਿੰਘ, ਲੇਖਾਕਾਰ ਰਾਜਨ ਕੁਮਾਰ, ਇੰਸਪੈਕਟਰ ਰਾਜਬੰਸ ਕੌਰ, ਰਜਿੰਦਰ ਪ੍ਰਸਾਦ, ਮੁਕਲ ਕੇਸਰ ਅਤੇ ਸੰਜੀਵ ਅਰੋੜਾ, ਨਛੱਤਰ ਲਾਲ, ਜੇ8ਈ ਮਕੈਨੀਕਲ ਅਸ਼ਵਨੀ ਸ਼ਰਮਾ, ਜੇ8ਈ ਇਲੈਕਟ੍ਰਿਕਲ ਅਸ਼ਵਨੀ ਸ਼ਰਮਾ, ਜੇ8ਈ8 ਸਿਵਲ ਲਵਦੀਪ ਸਿੰਘ, ਕ੍ਰਿਸ਼ਨ ਸ਼ਰਮਾ, ਵਿਨੋਦ ਪਰਮਾਰ, ਪ੍ਰਧਾਨ ਟੈਕਨੀਕਲ ਯੂਨੀਅਨ ਜ਼ੋਗਿੰਦਰ ਸਿੰਘ, ਰਾਹੁਲ ਸ਼ਰਮਾ ਨੇ ਵੀ ਇੰਸਪੈਕਟਰ ਕੇਹਰ ਸਿੰਘ ਵਲੋਂ ਆਪਣੀ ਡਿਉਟੀ ਦੌਰਾਨ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈਆਂ ਗਈਆਂ ਸੇਵਾਵਾਂ ਦੀ ਸਲਾਘਾ ਕੀਤੀ।
ਇਸ ਮੌਕੇ ਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਵੱਖ^ਵੱਖ ਬ੍ਰਾਂਚਾਂ ਅਤੇ ਐਸੋਸੀਏਸ਼ਨਾਂ ਦੇ ਮੈਬਰਾਂ ਵੱਲੋਂ ਇੰਸਪੈਕਟਰ ਕੇਹਰ ਸਿੰਘ ਦਾ ਸਨਮਾਨ ਕੀਤਾ ਗਿਆ। ਨਗਰ ਨਿਗਮ ਦਾ ਸਮੂਹ ਸਟਾਫ ਅਤੇ ਇੰਸਪੈਕਟਰ ਕੇਹਰ ਸਿੰਘ ਦੇ ਪਰਿਵਾਰਕ ਮੈਬਰ ਵੀ ਇਸ ਮੌਕੇ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here