ਇਰੀਗੇਸ਼ਨ ਕੰਪਲੈਕਸ ਦੇ ਬਾਹਰ ਮਨਿਸਟੀਰੀਅਲ ਕਾਮੇਆਂ ਨੇ ਕੀਤੀ ਰੋਸ਼  ਰੈਲੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਇਰੀਗੇਸ਼ਨ ਕਪਲੈਕਸ ਦੇ ਬਾਹਰ ਇਕ ਰੋਸ ਰੈਲੀ ਕੀਤੀ ਗਈ। ਜਿਸ ਵਿਚ ਯੂਨੀਅਨ ਦੇ ਜਨਰਲ ਸਕਤਰ ਜਸਵੀਰ ਸਿੰਘ ਸਾਧੜਾ, ਵਰਿਆਮ ਸਿੰਘ ਮਨਿਹਾਸ ਸੀਨੀਅਰ ਮੀਤ ਪ੍ਰਧਾਨ, ਚੈਅਰਮੈਨ ਅਵਤਾਰ ਸਿੰਘ, ਇਰਗੇਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧਾਮੀ,ਸਿਵਲ ਸਰਜਨ ਦਫਤਰ ਦੇ ਪ੍ਰਧਾਨ ਮਨਦੀਪ ਸਿੰਘ, ਰਜਿੰਦਰ ਕੌਰ, ਦਵਿਦਰ ਭੱਟੀ, ਵਿਨੇ ਕੁਮਾਰ, ਪਵਨ ਕੁਮਾਰ, ਰਵੀ ਦੱਤ, ਸੰਦੀਪ ਸੰਦੀ, ਸਤੋਸ਼ ਕੋਰ, ਮਲਕੀਤ ਕੋਰ, ਹਰਪ੍ਰੀਤ ਕੌਰ, ਡਰਾਫਟਮੈਨ ਐਸੋਸੀਏਸ਼ਨ ਦੇ ਪ੍ਰਧਾਨ ਕੇਸਰ ਸਿੰਘ, ਪਟਵਾਰ ਯੂਨੀਅਨ ਦੇ ਸੁਖਵਿੰਦਰ ਸਿੰਘ, ਨਿਝਰ,ਜੇ.ਈ ਯੂਨੀਅਨ ਦੇ ਸ੍ਰੀ ਅਮਿਤ ਸਰਮਾ ਤੋਂ ਇਲਾਵਾ ਹੋਰ ਵਿਭਾਗੀ ਮਨਿਸਟੀਰੀਅਲ ਜਥੇਬੰਦੀਆ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੁਆਂ ਨੇ ਸਬੋਧਨ ਕੀਤਾ।

Advertisements

ਯੂਨੀਅਨ ਦੇ ਜਿਲਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਵਲੋਂ ਜਿਲੇ ਦੇ ਸਾਰੇ ਮਨਿਸਟੀਰੀਅਲ ਕਰਮਚਾਰੀਆਂ ਨੂੰ ਆਗਾਮੀ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ, ਉਨਾਂ ਵਲੋਂ ਕਿਹਾ ਗਿਆ ਕਿ ਸਰਕਾਰ ਵਲੋਂ ਟੇਬਲ ਟਾਕ ਦੋਰਾਨ ਮੰਨੀਆ ਹੋਇਆ ਮੰਗਾ ਜਿਸ ਵਿਚ ਡੀ.ਏ ਨੂੰ ਕੇਦਰ ਸਰਕਾਰ ਦੇ ਪੈਟਰਨ ਨਾਲ ਲਿੰਕ ਕਰਨਾ, 01.04.2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਡੀ.ਸੀ.ਆਰ.ਜੀ ਅਤੇ ਐਕਸ ਗਰੇਸ਼ੀਆਂ ਦੇ ਬਣਦੇ ਲਾਭ ਦੇਣਾ, ਠੇਕੇ ਅਤੇ ਆਉਟਸੋਰਸਿੰਗ ਤੇ ਭਰਤੀ ਮੁਲਾਜਮਾਂ ਨੂੰ ਰੈਗੁਲਰ ਕਰਨਾ,ਪੇ ਕਮਿਸ਼ਨ ਦੀ ਰਿਪੋਰਟ ਨਿਸ਼ਚਿਤ ਸਮੇ ਵਿਚ ਜਾਰੀ ਕਰਕੇ ਲਾਗੂ ਕਰਨਾ, ਸਿਖਿਆ ਵਿਭਾਗ ਵਿਚ ਵੱਡੇ ਪੱਧਰ ਤੇ ਬਦਲੀਂਆਂ ਦੇ ਕੀਤੇ ਆਡਰ ਨੂੰ ਰੱਦ ਕਰਕੇ ਪੁਰਾਣੇ ਸਟੇਸ਼ਨਾ ਤੇ ਭੇਜਣਾ ਆਦਿ ਸ਼ਾਮਲ ਸਨ।

ਸੂਬਾ ਕਮੇਟੀ ਤੇ ਸਦੇ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ,ਸਕੂਲਾਂ, ਕਾਲਜਾ ਅਤੇ ਚਡੀਗੜ ਸਥਿਤ ਡਾਇਰੈਕਟੋਰੇਟ ਦਫਤਰਾਂ ਸਿਵਲ ਸਕਤਰੇਤ ਦੇ ਮਨਿਸਟੀਰੀਅਲ ਕਰਮਚਾਰੀਆਂ ਵਲੋਂ ਅੱਜ ਦੂਸਰੇ ਦਿਨ ਵੀ ਕਲਮਛੋੜ ਹੜਤਾਲ ਜਾਰੀ ਰਹੀ। ਇਸ ਜਿਲੇ ਦੇ ਸਮੂਹ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਡੀ.ਸੀ ਦਫਤਰ, ਐਸ.ਡੀ.ਐਮ ਦਫਤਰ, ਤਹਸੀਲ ਦਫਤਰ, ਖਜਾਨਾ ਦਫਤਰ,ਸਿੰਚਾਈ ਵਿਭਾਗ ਦੇ ਦਫਤਰ, ਲੋਕ ਨਿਰਮਾਣ ਵਿਭਾਗ, ਖੇਤੀਬਾੜੀ ਵਿਭਾਗ, ਜਨ-ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਸਿਵਲ ਸਰਜਨ ਦਫਤਰ, ਮੱਛੀ ਪਾਲਣ ਵਿਭਾਗ, ਇਡਸਟਰੀ ਵਿਭਾਗ, ਪੋਲੀਟੈਕਨੀਕ, ਆਈ.ਟੀ.ਆਈ,ਜਿਲਾ ਸਿੱਖਿਆ ਦਫਤਰ ਐ.ਸਿ ਅਤੇ ਸੈ.ਸਿ, ਸਰਕਾਰੀ ਕਾਲਜ, ਬਾਗਬਾਨੀ ਵਿਭਾਗ, ਆਦਿ ਸਾਮਲ ਸਨ।

LEAVE A REPLY

Please enter your comment!
Please enter your name here