ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਦੀ ਮੀਟਿੰਗ 29 ਨਵੰਬਰ ਨੂੰ

ਮਾਹਿਲਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਦੇ ਖਜਾਨਚੀ ਸੰਤ ਬਾਬਾ ਜਸਵਿੰਦਰ ਸਿੰਘ ਜੀ ਡੇਰਾ ਸੱਚਖੰਡ ਡਾਂਡੀਆਂ ਵਾਲਿਆਂ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਦੀ ਵਿਸ਼ੇਸ਼ ਮੀਟਿੰਗ 29 ਨਵੰਬਰ ਨੂੰ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਭਰੋਮਜਾਰਾ  ਵਿਖੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਸੋਸਾਇਟੀ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜਾਰਾ ਵਾਲਿਆਂ ਦੀ ਅਗਵਾਈ ਹੇਠ ਹੋਵੇਗੀ। ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਨਾਲ ਸਬੰਧਤ ਸਮੂਹ ਸੰਤ ਸਮਾਜ ਮਹਾਂਪੁਰਸ਼ਾਂ ਨੂੰ ਅਪੀਲ ਹੈ ਕਿ ਉਹ ਦਿੱਤੇ ਹੋਏ ਸਮੇਂ ਅਨੁਸਾਰ ਡੇਰਾ ਬਾਬਾ ਮੇਲਾ ਰਾਮ ਜੀ ਪਿੰਡ ਭਰੋਮਜਾਰਾ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ।

Advertisements

ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੋਸਾਇਟੀ ਪੰਜਾਬ ਦੇ ਵਾਈਸ ਚੇਅਰਮੈਨ ਸੰਤ ਬਾਬਾ ਸੀਤਲ ਦਾਸ ਜੀ ਕਾਲੇਵਾਲ ਭਗਤਾਂ, ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜ਼ਾਰਾ, ਸਟੇਜ਼ ਸਕੱਤਰ ਸੰਤ ਬੀਬੀ ਮੀਨਾ ਦੇਵੀ ਜੀ ਜੇਜੋਂ ਦੋਆਬਾ, ਜੁਆਇੰਟ ਸਕੱਤਰ ਸੰਤ ਤਾਰਾ ਚੰਦ ਜੀ ਸੰਧਵਾਂ, ਸੰਤ ਬਾਬਾ ਸੁਰਜੀਤ ਸਿੰਘ ਜੀ ਢਾਡਾ ਖੁਰਦ, ਮੈਂਬਰ ਬਿੰਲਡਿੰਗ ਕਮੇਟੀ ਸੰਤ ਬਾਬਾ ਸ਼ਾਮ ਲਾਲ ਜੀ ਝੰਡੇਰ, ਸੰਤ ਬਾਬਾ ਜਸਵੀਰ ਸਿੰਘ ਪਿੱਪਲ ਮਾਜਰੇ ਵਾਲੇ, ਸੰਤ ਸਤਨਾਮ ਸਿੰਘ ਬੰਬੇਲੀ, ਸੰਤ ਸਤਨਾਮ ਦਾਸ ਜੀ ਖੰਨੀ, ਸੰਤ ਬਾਬਾ ਮੇਜਰ ਦਾਸ ਜੀ ਹੱਲੂਵਾਲ, ਸੰਤ ਬਾਬਾ ਬੇਲਾ ਦਾਸ ਜੀ ਨਰੂੜ, ਸੰਤ ਬਾਬਾ ਕਪੂਰ ਦਾਸ ਜੀ ਜਲੰਧਰ, ਸੰਤ ਬਾਬਾ ਹਾਕਮ ਦਾਸ ਜੀ ਸੰਧਵਾਂ, ਸੰਤ ਬਾਬਾ ਬਲਵੀਰ ਦਾਸ ਜੀ ਭਾਰਟਾ, ਸੰਤ ਟਹਿਲ ਦਾਸ ਜੀ ਨੰਗਲ ਖੇੜਾ, ਸੰਤ ਦਿਨੇਸ਼ ਗਿਰ ਜੀ ਹੁਸ਼ਿਆਰਪੁਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here