1 ਲੱਖ 57 ਹਜਾਰ 180 ਬੱਚਿਆਂ ਨੂੰ ਪਿਲਾਈ ਪੋਲੀਉ ਬੂੰਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਕੌਮੀ ਪੱਲਸ ਪੋਲੀਉ ਮੁਹਿੰਮ ਦੇ ਆਖਰੀ ਅਤੇ ਤੀਜੇ ਦਿਨ ਤੱਕ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਦੇ 0-5 ਸਾਲ ਤੱਕ ਦੇ 1 ਲੱਖ 57 ਹਜਾਰ 180 ਬੱਚਿਆ ਨੂੰ ਪੋਲੀਉ ਦੀਆਂ ਬੂੰਦਾਂ ਪਿਲਾਕੇ 100 ਪ੍ਰਤੀਸ਼ਤ ਟੀਚਾਂ ਹਾਸਿਲ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਟੀਕਾਕਰਨ ਅਫਸਰ ਡਾ. ਜੀ.ਐਸ.  ਕਪੂਰ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਜਿਥੇ ਸਿਹਤ ਵਿਭਾਗ ਸਿੱਖਿਆ,  ਆਂਗਨਵਾੜੀ ਅਤੇ ਆਸ਼ਾਂ ਵਰਕਰ ਨੇ ਸਹਿਯੋਗ ਦਿੱਤਾ,  ਉਥੇ ਸਵੈਸੇਵੀ ਸੰਸਥਾਵਾਂ ਨੇ ਵੀ ਭਰਪੂਰ ਯੋਗਦਾਨ ਦਿੱਤਾ । ਜਿਸ ਦੇ ਸਿੱਟੇ ਵੱਜੋਂ ਵਿਭਾਗ ਦੇ ਟੀਚਾਂ ਪ੍ਰਾਪਤ ਕੀਤਾ ਹੈ ।

Advertisements

ਇਸ ਮੁਹਿੰਮ ਦੇ ਨਿਰੀਖਣ ਲਈ ਪੰਜਾਬ ਪੱਧਰ ਤੋ ਇਲਾਵਾਂ ਜਿਲਾਂ ਪੱਧਰ ਅਤੇ ਵਿਸ਼ਵ ਸਿਹਤ ਸੰਗਠਨ ਦੀਆਂ ਟੀਮਾਂ ਵੱਲੋ ਹਾਈ ਰਿਸਕ ਖੇਤਰ ਜਿਵੇਂ ਝੁੱਗੀ ਝੋਂਪੜੀ,  ਭੱਠੇ ਅਤੇ ਨਵ ਨਿਰਮਾਣ ਥਾਵਾਂ ਤੇ ਜਾ ਕੇ ਕੰਮ ਦਾ ਮੂਲਅੰਕਣ ਕੀਤਾ ਗਿਆ। ਇਸੇ ਲੜੀ ਵੱਜੋ ਅੱਜ ਜਿਲਾਂ ਹੈਡਕੁਆਟਰ ਤੋਂ ਟੀਮਾਂ ਵਲੋ ਹਰਿਆਣਾ, ਭੂੰਗਾ, ਚੱਕੋਵਾਲ ਅਤੇ ਸ਼ਹਿਰੀ ਖੇਤਰ ਦੇ ਸਲੱਮ ਵਿਚ ਜਾ ਕੇ ਪੋਲੀਉ ਪੀ ਚੁੱਕੇ ਬੱਚਿਆਂ ਦਾ ਅਤੇ ਘਰਾਂ ਵਿੱਚ ਦਸਤਕ ਦੇ ਕੇ ਚੈਕ ਕੀਤਾ ਗਿਆ ਹੈ । ਇਹ ਟੀਮਾਂ ਡਾ. ਰਾਜਿੰਦਰ ਰਾਜ ਜਿਲਾ ਪਰਿਵਾਰ ਭਲਾਈ,  ਸੀਨੀਅਰ ਮੈਡੀਕਲ ਅਫਸਰ ਡਾ. ਰਣਜੀਤ ਸਿੰਘ ਘੋਤੜਾਂ ਦੀ ਅਗਵਾਈ ਹੇਠ ਜਿਨਾਂ ਵਿੱਚ  ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਗੁਰਜੀਸ਼ ਕੋਰ, ਅਮਨਦੀਪ ਬੀ. ਸੀ. ਸੀ, ਦੇਵਰਾਜ ਸਿੱਧੂ  ਆਦਿ ਹਾਜਰ ਸਨ।  

LEAVE A REPLY

Please enter your comment!
Please enter your name here