ਮਮਤਾ ਦੀ ਉਡਾਰੀ ਵਿਸ਼ੇ ਅਧੀਨ ਪਿੰਡਾਂ ਦੇ ਸਰਪੰਚਾ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵਲੋਂ ਮਾਨਯੋਗ ਮੈਂਬਰ ਸਕੱਤਰ, ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ, (ਮੁਹਾਲੀ) ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਮਰਜੋਤ ਭੱਟੀ, ਜਿਲਾ ਅਤੇ ਸ਼ੈਸ਼ਨ ਜੱਜ ਕਮ ਚੇਅਰਪਰਸਨ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ  ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਿਮਨ ਹਸਤਾਖਰ ਵਲੋਂ 12 ਮਾਰਚ ਨੂੰ ਨਾਲਸਾ ਦੀ ਨਵੀਂ ਕੰਮਪੇਨ ਮਮਤਾ ਦੀ ਉਡਾਰੀ ਵਿਸ਼ੇ ਅਧੀਨ ਜਿਲਾ ਪ੍ਰੋਗਰਾਮ ਅਫਸਰ, ਬਾਲ ਭਲਾਈ ਅਫਸਰ, ਬਲਾਕ ਪੰਚਾਇਤ ਅਫਸਰ, ਸਿਵਲ ਹਸਪਤਾਲ ਵਿਚ ਸਥਾਪਿਤ ਕੀਤੇ ਗਏ ਵੱਨ-ਸਟਾਪ ਸੈਂਟਰ ਦੇ ਅਧਿਕਾਰੀ ਅਤੇ ਹੁਸ਼ਿਆਰਪੁਰ ਜਿਲੇ ਦੇ ਪਿੰਡ ਸ਼ੇਰਗੜ, ਪਿੰਡ ਸਿਗੜੀਵਾਲਾ, ਪਿੰਡ ਕੱਕੋਂ ਆਦਿ ਸਰਪੰਚਾ ਨਾਲ ਮੀਟਿੰਗ ਕੀਤੀ ਗਈ।

Advertisements

ਮੀਟਿੰਗ ਦਾ ਮੁੱਖ ਮੰਤਵ “ਮਮਤਾ ਦੀ ਉਡਾਰੀ”ਵਿਸ਼ੇ ਅਧੀਨ ਪਿੰਡਾਂ ਵਿਚ ਔਰਤਾਂ ਨੂੰ ਵੱਖ-ਵੱਖ ਵਿਭਾਗਾਂ ਦੁਆਰਾ ਚਲਾਇਆਂ ਜਾ ਰਹੀਆਂ ਸਕੀਮਾਂ ਤਹਿਤ ਉਹਨਾਂ ਦੇ ਹੱਕਾਂ ਸਬੰਧੀ ਜਾਗੂਰਕ ਕਰਨ ਲਈ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਦੁਆਰਾ ਮਿਤੀ 12 ਮਾਰਚ ਤੋਂ 19 ਮਾਰਚ ਤੱਕ ਮੁਹਿੰਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਨਿਮਨਹਸਤਾਖਰ ਵੱਲੋਂ ਮੀਟਿੰਗ ਵਿਚ ਹਾਜ਼ਿਰ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਪਿੰਡਾਂ ਦੇ ਸਰਪੰਚਾ ਨੂੰ ਵਿਸ਼ੇ ਅਧੀਨ ਮੁਹਿਮ ਨੂੰ ਸੁਚੱਜੇ ਢੰਗ ਨਾਲ ਨੇਪੜੇ ਚੜਾਉਨ ਲਈ ਢੁੱਕਵੇਂ ਨਿਰਦੇਸ਼ ਦਿੱਤੇ ਗਏ।

LEAVE A REPLY

Please enter your comment!
Please enter your name here