ਟਾਂਡਾ ਦੀ ਹਾਫ ਮੈਰਾਥਨ ਦੌੜ ਵਿੱਚ ਜਸਕਰਨ ਪਹਿਲੇ, ਲਵਨੀਸ਼ ਦੂਸਰੇ ਅਤੇ ਦਿਲਪ੍ਰੀਤ ਤੀਸਰੇ ਸਥਾਨ ਤੇ ਰਹੇ 

ਹੁਸ਼ਿਆਰਪੁਰ/ ਟਾਂਡਾ ਉੜਮੁੜ (ਦ ਸਟੈਲਰ ਨਿਊਜ਼), ਰਿਪੋਰਟ- ਰਿਸ਼ੀਪਾਲ। ਵੈਦ ਕ੍ਰੋਸ ਫਿੱਟ ਅਤੇ ਮਾਰਸ਼ਲ ਆਰਟ ਕਲੱਬ  ਅਹੀਆਪੁਰ ਵਲੋਂ ਟਾਂਡਾ ਪੁਲਿਸ ਦੇ ਸਹਿਯੋਗ ਨਾਲ  ਰਨ ਫਾਰ ਹੈਲਥ ਐਂਡ ਪੀਸ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ  ਸੰਸਥਾ ਦੇ ਪ੍ਰਧਾਨ ਗਗਨ ਵੈਦ, ਦੀਪਕ ਸੋਂਧੀ, ਬਲਰਾਜ ਮਹਿੰਦਰੂ ਅਤੇ ਆਸ਼ੂ ਵੈਦ ਦੀ ਅਗਵਾਈ ਵਿੱਚ  ਨਸ਼ੇ ਦੇ ਖਿਲਾਫ ਜਾਗਰੂਕਤਾ ਅਤੇ ਕਸਰਤ ਅਤੇ ਖੇਡਾਂ ਨੂੰ ਅਪਨਾਉਣ ਦਾ ਸੰਦੇਸ਼ ਦੇਣ ਲਈ ਕਰਵਾਈ ਹਾਫ ਮੈਰਾਥਨ ਨੂੰ ਮੁੱਖ ਮਹਿਮਾਨ  ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਹੀਆਪੁਰ ਤੋਂ ਰਵਾਨਾ ਕੀਤਾ ਅਤੇ ਖੁਦ ਦੌੜ ਦਾ ਹਿੱਸਾ ਬਣੇ।

Advertisements

ਅਹੀਆਪੁਰ ਤੋਂ ਸ਼ੁਰੂ ਹੋਈ ਦੌੜ ਵਿੱਚ ਸ਼ਾਮਿਲ ਦੋੜਾਕ ਦਾਰਾਪੁਰ ਰੋਡ ਥਾਣਾ ਰੋਡ, ਸਰਕਾਰੀ ਹਸਪਤਾਲ ਚੋਂਕ ਤੋਂ ਹੁੰਦੇ ਹੋਏ ਸ਼ਿਮਲਾ ਪਹਾੜੀ ਪਾਰਕ ਵਿੱਚ ਫਿਨਸ਼ਿੰਗ ਪੁਆਇੰਟ ਤੇ ਪਹੁੰਚੇ। ਦੌੜ ਵਿੱਚ ਜਸਕਰਨ ਸਿੰਘ ਪਹਿਲੇ ਸਥਾਨ ਤੇ ਰਿਹਾ ਜਦਕਿ ਲਵਨੀਸ਼ ਦੂਸਰੇ, ਦਿਲਪ੍ਰੀਤ ਤੀਜੇ ਅਤੇ ਸੁਸ਼ਾਂਤ ਚੌਥੇ ਸਥਾਨ ਤੇ ਰਿਹਾ, ਸ਼ਿਮਲਾ ਪਹਾੜੀ ਵਿੱਚ ਹੋਏ ਸਮਾਪਨ ਸਮਾਗਮ ਵਿੱਚ ਮੁੱਖ ਮਹਿਮਾਨ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਨੇ ਜੇਤੂਆਂ ਨੂੰ ਮੈਡਲ ਭੇਟ ਕਰਦੇ ਹੋਏ ਵੈਦ ਕ੍ਰੋਸ ਫਿੱਟ ਸੰਸਥਾ ਦੇ ਇਸ ਉਪਰਾਲੇ ਦੀ ਸਲਾਘਾ  ਕੀਤੀ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ।

ਇਸ ਮੌਕੇ ਪ੍ਰਬੰਧਕਾਂ ਨੇ  ਡੀ.ਐੱਸ.ਪੀ. ਟਾਂਡਾ ਗਿੱਲ, ਸਮੂਹ ਪ੍ਰਤੀਯੋਗੀਆਂ ਅਤੇ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਲਿਟਲ ਕਿੰਗਡਮ ਸਕੂਲ, ਲਾਇਨਜ ਕਲੱਬ ਟਾਂਡਾ ਗੌਰਵ, ਟਾਂਡਾ ਯੂਨਾਈਟਿਡ ਸਪੋਰਟਸ ਕਲੱਬ ਦੇ ਨੁਮਾਇੰਦਿਆਂ ਨੂੰ ਸਨਮਾਨਤ ਕੀਤਾ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ,  ਰਾਮ ਮੂਰਤੀ ਵੈਦ, ਐੱਸ.ਐੱਚ.ਓ  ਹਰਗੁਰਦੇਵ ਸਿੰਘ, ਐੱਸ.ਐੱਮ.ਓ. ਕੇਵਲ ਸਿੰਘ, ਰਾਕੇਸ਼ ਬਿੱਟੂ , ਰਾਜੀਵ ਕੁਕਰੇਜਾ, ਓਮਕਾਰ ਵੈਦ, ਰਾਜੀਵ ਕੁਕਰੇਜਾ, ਕਰਨੈਲ ਸਿੰਘ ਮਾਲਵਾ, ਵਰਿੰਦਰ ਪੁੰਜ,  ਤਜਿੰਦਰ ਸਿੰਘ ਢਿਲੋਂ, ਬ੍ਰਿਜ ਮੋਹਨ ਸ਼ਰਮਾ, ਨੇਹਾ ਵੈਦ, ਅਮਨਦੀਪ ਕੌਰ ਭਿੰਡਰ, ਰਾਜਨ ਸੋਂਧੀ, ਹੇਮੰਤ ਮੈਨਰਾਏ, ਹਰਦੀਪ ਸਿੰਘ, ਕੁਲਦੀਪ ਸਿੰਘ ਗਿੱਲ, ਸਤਵੀਰ ਸਿੰਘ, ਪ੍ਰਦੀਪ ਸਿੰਘ, ਜਤਿੰਦਰ ਪਾਲ ਸਿੰਘ, ਰਿੰਕੂ ਭਾਟੀਆ, ਪੁਸ਼ਵਿੰਦਰ ਸਿੰਘ, ਕਿਰਨਦੀਪ ਕੌਰ, ਮੀਨਾ ਫੁੱਲ, ਬਲਰਾਮ ਪੁਰੀ,ਪੰਕਜ ਸਚਦੇਵਾ, ਰਾਕੇਸ਼ ਚੀਨੂੰ, ਬਲਵਿੰਦਰ ਖੁਰਾਣਾ, ਮਨੀਪਾਲ ਸਿੰਘ, ਦੀਪਕ ਜੈਨ, ਗੋਲਡੀ ਮੂਨਕਾ, ਦਿਵਾਂਸ਼ੂ ਵੈਦ, ਨਿਸ਼ਾਤ ਵੈਦ, ਵਿਕਾਸ ਮਹਿੰਦਰੂ, ਗੁਰਮੁਖ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here