ਜੇ ਕਾਂਗਰਸ ਨੂੰ ਲੋਕਸਭਾ ਚੋਣਾਂ ਵਿਚ ਹਰਾ ਦਈਏ ਤਾਂ ਕੈਪਟਨ ਨੂੰ ਪਾਰਟੀ ਆਪ ਹੀ ਕੁਰਸੀ ਤੋਂ ਲਾਹ ਦੇਵੇਗੀ: ਸੁਖਬੀਰ ਬਾਦਲ 

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਵਰਨ ਪੈਲੇਸ ਕੋਟਫ਼ਤੂਹੀ ਵਿਖੇ ਸੋਹਣ ਸਿੰਘ ਠੰਡਲ ਵੱਲੋਂ ਹਲਕਾ ਚੱਬੇਵਾਲ ਦੇ ਸਮੂਹ ਪਿੰਡਾਂ ਦਾ ਵਰਕਰ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾ ਭਾਰੀ ਇਕੱਠ ਨਾਲ ਵਿਚਾਰ ਸਾਂਝੇ ਕਰਦਿਆ ਕਿਹਾ ਕਿਹਾ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਉਸ ਸਮੇਂ ਤੋਂ ਇੱਥੇ ਬਹੁਤ ਮੁੱਖ ਮੰਤਰੀ ਬਣੇ ਹਨ, ਪਰ ਉਹਨਾ ਸਭ ਵਿਚੋਂ ਨਖਿੱਧ, ਨਿਕੰਮਾ, ਨਾਲਾਇਕ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਸਾਬਤ ਹੋਇਆ ਹੈ, ਜਿਸ ਦੀ ਸਰਕਾਰ ਨੇ ਪਿਛਲੇ 2 ਸਾਲਾਂ ਵਿਚ ਪੰਜਾਬ ਵਿਚ ਕੁੱਝ ਨਹੀ ਕੀਤਾ, ਸਗੋਂ 12 ਸੋ ਕਰੋੜ ਬਜ਼ੁਰਗਾਂ ਦੀ ਪੈਨਸ਼ਨ ਨਹੀ ਦਿੱਤੀ, ਦੋ ਸੌ ਕਰੋੜ ਸਗਨ ਸਕੀਮ ਦਾ ਨਹੀ ਦਿੱਤਾ, ਸਾਡੀ ਸਰਕਾਰ ਵੱਲੋਂ ਸਾਢੇ ਸੱਤ ਸੌ ਕਰੋੜ ਸਾਲ ਦੇ ਐਸ.ਸੀ ਭਾਈ ਚਾਰੇ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਸਕਾਲਰ ਸਿੱਪ ਨਾਲ ਬੱਚੇ ਪੜਾਈ ਕਰਦੇ ਸਨ।

Advertisements

ਉਹ ਵੀ ਇਸ ਸਰਕਾਰ ਨੇ ਬੰਦ ਕਰ ਦਿੱਤੀ, ਨੌਜਵਾਨਾਂ ਨੂੰ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਵਿਚ ਦਿੱਤਾ ਜਾਣ ਵਾਲਾ ਖੇਡਾਂ ਤੇ ਜਿੰਮ ਦਾ ਸਮਾਨ, ਪਿੰਡਾਂ ਵਿਚ ਚਲਾਏ ਸੇਵਾ ਕੇਂਦਰ ਵੀ ਇਸ ਸਰਕਾਰ ਨੇ ਬੰਦ ਕਰ ਦਿੱਤੇ ਹਨ। ਜੇ ਅਸੀ ਹੁਣ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ ਹਰਾ ਦਈ ਏ ਤਾਂ ਕਾਂਗਰਸ ਪਾਰਟੀ ਵਾਲੇ ਕੈਪਟਨ ਨੂੰ ਆਪਣੇ ਆਪ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹ ਦੇਣ ਦੇਣਗੇ, ਲੋੜ ਹੈ ਆਪਸੀ ਮਤਭੇਦ ਭੁਲਾ ਕੇ ਇੱਕਜੁੱਟ ਹੋ ਕੇ ਇਹਨਾਂ ਚੋਣਾਂ ਵਿਚ ਵੱਡੇ ਪੱਧਰ ਤੇ ਹੰਭਲਾ ਮਾਰਨ ਦੀ।

ਇਸ ਮੌਕੇ ਵਿਜੇ ਸਾਂਪਲਾ ਕੇਂਦਰੀ ਮੰਤਰੀ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਬੀ, ਇਕਬਾਲ ਸਿੰਘ ਖੇੜਾ, ਰਵਿੰਦਰ ਸਿੰਘ ਠੰਡਲ, ਸਰਵਿੰਦਰ ਸਿੰਘ ਠੀਡਾਂ, ਨਿਰਮਲ ਸਿੰਘ ਭੀਲੋਵਾਲ, ਵਾਸਦੇਵ ਸਿੰਘ ਮਰੂਲਾ, ਰਾਜੇਸ਼ ਕੁਮਾਰ ਅਰੋੜਾ, ਪਰਮਜੀਤ ਸਿੰਘ ਰੱਕੜ, ਮਨਦੀਪ ਸਿੰਘ ਕੋਟ ਫ਼ਤੂਹੀ, ਗੁਰਪ੍ਰੀਤ ਸਿੰਘ ਡਾਂਡੀਆ, ਪਰਮਦੀਪ ਸਿੰਘ ਪੰਡੋਰੀ ਗੰਗਾ ਸਿੰਘ, ਹਰਬੰਸ ਸਿੰਘ ਹਾਰਟਾ, ਮਾਸਟਰ ਬਲਵੀਰ ਸਿੰਘ ਕਹਾਰਪੁਰੀ, ਸੰਜੀਵ ਤਲਵਾੜ, ਸਰਪੰਚ ਜਸਵੀਰ ਸਿੰਘ ਮੌਜੋ ਮਜਾਰਾ, ਬੀਬੀ ਬਲਵੀਰ ਕੌਰ ਠੰਡਲ, ਬੀਬੀ ਰਣਜੀਤ ਕੌਰ ਮਾਹਲਪੁਰੀ, ਜਸਵਿੰਦਰ ਕੌਰ ਅਜਨੋਹਾ, ਡਾ. ਲਖਵਿੰਦਰ ਕੌਰ ਭਾਮ, ਜਰਨੈਲ ਸਿੰਘ ਬੱਡੋਂ, ਮਾਸਟਰ ਰਛਪਾਲ ਸਿੰਘ ਜਲਵੇਹੜਾ, ਹਰਮੇਲ ਸਿੰਘ ਮੋਲੀ, ਮੱਖਣ ਸਿੰਘ ਰਾਜਪੁਰ ਭਾਈਆ, ਜੱਸਾ ਸਿੰਘ ਮਰਨਾਈਆ, ਸਤਨਾਮ ਸਿੰਘ ਬੰਟੀ ਚੱਗਰਾ, ਜਗਦੀਸ਼ ਸਿੰਘ ਭਾਣਾ, ਸਰਪੰਚ ਮਨਜੀਤ ਸਿੰਘ ਰਾਜਪੁਰ ਭਾਈਆ, ਭਗਤ ਸਿੰਘ ਟੋਡਰਪੁਰ, ਸੰਤੋਖ ਸਿੰਘ ਅਜਨੋਹਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here