ਸਮਾਜ ਸੇਵਕ ਬਹਾਦਰ ਸਿੰਘ ਸਿੱਧੂ ਨੇ 48ਵੀਂ ਵਾਰ ਕੀਤਾ ਖੂਨਦਾਨ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਅਜੋਕੇ ਸਮੇਂ ਵਿੱਚ ਜਿੱਥੇ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਭੈੜੀ ਦਲਦਲ ਵਿੱਚ ਧਸ ਰਹੀ ਹੈ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਭੁੱਲਦੀ ਜਾ ਰਹੀ ਹੈ, ਉੱਥੇ ਹੀ ਕੁਝ ਅਜਿਹੇ ਨੌਜਵਾਨ ਵੀ ਹਨ ਜੋ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹੋਏ ਕੁਝ ਅਲੱਗ ਕਰਨ ਦੀ ਸੋਚ ਰੱਖਦੇ ਹਨ ਅਤੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੰਦੇ ਹਨ। ਅਜਿਹੀ ਹੀ ਕੋਸ਼ਿਸ਼ ਕਰਦੇ ਹੋਏ ਪਿੰਡ ਬੁੱਲੋਵਾਲ ਵਾਸੀ ਨੌਜਵਾਨ ਸਮਾਜ ਸੇਵਕ ਬਹਾਦਰ ਸਿੰਘ ਸਿੱਧੂ ਨੇ ਭਾਈ ਘਨੱਈਆਂ ਜੀ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਪਹੁੰਚ ਕੇ 48ਵੀਂ ਵਾਰ ਖੂਨਦਾਨ ਕੀਤਾ।

Advertisements

ਜਿਕਰਯੋਗ ਹੈ ਕਿ ਉਹਨਾਂ ਦੀ ਪਤਨੀ ਜਤਿੰਦਰ ਕੌਰ ਸਿੱਧੂ ਵੀ ਹੁਣ ਤੱਕ 17ਵਾਰ ਖੂਨਦਾਨ ਕਰ ਚੁੱਕੇ ਹਨ। ਇਸ ਜ਼ੋੜੇ ਨੂੰ ਹੁਸ਼ਿਆਰਪੁਰ ਜ਼ਿਲੇ ਦਾ ਅਜਿਹਾ ਪਹਿਲਾ ਨੌਜਵਾਨ ਖੂਨਦਾਨੀ ਜੋੜਾ ਹੋਣ ਦਾ ਮਾਣ ਹਾਸਿਲ ਹੈ ਜਿਸ ਨੇ ਹੁਣ ਤੱਕ ਇਕੱਠਿਆ 17 ਵਾਰ ਖੂਨਦਾਨ ਕੀਤਾ ਹੋਵੇ। ਇਲਾਕੇ ਦੇ ਲੋਕ ਇਸ ਜੋੜੇ ਨੂੰ ਸਟਾਰ ਕੱਪਲ ਡੋਨਰ ਦੇ ਨਾਮ ਨਾਲ ਸੰਬੋਧਨ ਕਰਨ ਲੱਗ ਪਏ ਹਨ। ਬਹਾਦਰ ਸਿੰਘ ਸਿੱਧੂ ਦੀਆਂ ਸਮਾਜਿਕ ਗਤੀਵਿਧੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵਲੌ 15 ਅਗਸਤ 2018 ਅਜਾਦੀ ਦਿਵਸ ਦੇ ਮੌਕੇ ਉਹਨਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਅਵਸਰ ਤੇ ਸਮਾਜ ਸੇਵੀ ਪ੍ਰੋ. ਬਹਾਦਰ ਸਿੰਘ ਸੁਨੇਤ, ਜਸਦੀਪ ਸਿੰਘ ਪਾਹਵਾ ਅਤੇ ਸ.ਦਿਲਬਾਗ ਸਿੰਘ ਨੇ ਸਿੱਧੂ ਦੀ ਸ਼ਲਾਘਾ ਕਰਦੇ ਹੋਏ ਹੋਰਨਾਂ ਨੌਜਵਾਨਾਂ ਨੂੰ ਵੀ ਸਿੱਧੂ ਤੌ ਪ੍ਰੇਰਣਾ ਲੈਂਦੇ ਹੋਏ ਸਮਾਜ ਭਲਾਈ ਦੇ ਕਾਰਜ਼ਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।  

LEAVE A REPLY

Please enter your comment!
Please enter your name here