ਪੰਜਾਬ ਸਰਕਾਰ ਹਰ ਫਰੰਟ ਤੇ ਫੇਲ: ਮਿਨਹਾਸ

ਹਾਜੀਪੁਰ(ਦ ਸਟੈਲਰ ਨਿਊਜ਼)। ਰਿਪੋਰਟ- ਪ੍ਰਵੀਨ ਸੋਹਲ। ਭਾਜਪਾ ਦੇ ਜ਼ਿਲਾਂ ਹੁਸ਼ਿਆਰਪੁਰ ਦੇ ਜ਼ਿਲਾਂ ਪ੍ਰਧਾਨ ਸੰਜੀਵ ਮਿਨਹਾਸ ਅਤੇ ਮਹਾਂ ਮੰਤਰੀ ਅਜੇ ਕੌਸ਼ਲ ਸੇਠੁ ਹਾਜੀਪੁਰ ਭਾਜਪਾ ਮੰਡਲ ਦੇ ਪ੍ਰਧਾਨ ਅਨਿਲ ਵਸ਼ਿਸ਼ਟ ਦੇ ਦਫਤਰ ਵਿੱਚ ਆਪਣੇ ਤਲਵਾੜਾ ਫੇਰੀ ਦੌਰਾਨ ਕੁਝ ਵਕਤ ਰੁਕੇ।ਇਸ ਵਕਤ ਉਹਨਾਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਿਛਲੇ ਸਾਢੇ ਚਾਰ ਸਾਲ ਵਿੱਚ ਕੈਪਟਨ ਸਰਕਾਰ ਦੇ ਮੰਤਰੀ ਅਤੇ ਵਧਾਇਕ ਆਮ ਲੋਕਾਂ ਵਿੱਚ ਉਹਨਾਂ ਦਾ ਦੁੱਖ ਸੁੱਖ ਸਾਂਝਾ ਕਰਨ ਲਈ ਨਹੀਂ ਗਏ।ਹੁਣ ਜਦੋਂ ਵੋਟਾਂ ਵਿੱਚ ਥੋੜਾ ਸਮਾਂ ਰਹਿ ਗਿਆ ਹੈ ਹੁਣ ਉਹਨਾਂ ਨੂੰ ਲੋਕਾਂ ਦੀ ਯਾਦ ਸਤਾਉਣ ਲੱਗ ਪਈ ਹੈ ਅਤੇ ਕੇਂਦਰ ਸਰਕਾਰ ਦੀ ਭੇਜੀ 14 ਅਤੇ 15 ਵੇ ਵਿੱਤ ਕਮਿਸ਼ਨ ਦੇ ਭੇਜੇ ਪੈਸਿਆਂ ਨੂੰ ਆਪਣਾ ਦਸ ਕੇ ਲੋਕਾਂ ਨੂੰ ਅਤੇ ਸਰਪੰਚ ਨੂੰ ਗੁਮਰਾਹ ਕਰਦੇ ਪਏ ਹਨ ਅਤੇ ਏਥੋਂ ਤੱਕ ਸਿਹਤ ਵਿਭਾਗ ਦੀਆ ਹਦਾਇਤਾਂ ਨੂੰ ਵੀ ਨਹੀਂ ਮੰਨ ਰਹੇ ਹਨ।ਮਿਨਹਾਸ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਕਰ ਇਸ ਪਾਸੇ ਧਿਆਨ ਨਹੀਂ ਦਿੱਤਾ ਤਾਂ ਮਹਾਮਾਰੀ ਨੂੰ ਕਾਬੂ ਕਰਨ ਵਿੱਚ ਬਹੁਤ ਮੁਸ਼ਕਿਲ ਹੋ ਜਾਵੇਗਾ।

Advertisements

ਜਿਸ ਦੀ ਜਿੰਮੇਵਾਰੀ ਪੰਜਾਬ ਦੀ ਕੈਪਟਨ ਸਰਕਾਰ ਦੀ ਹੋਵੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹਰ ਫਰੰਟ ਤੇ ਫੇਲ ਹੋ ਚੁਕੀ ਹੈ ਅਤੇ ਲੋਕ ਇਸ ਸਰਕਾਰ ਤੋਂ ਤੰਗ ਹਨ । ਜਿਸ ਦਾ ਖਮਿਆਜਾ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਵਕਤ ਉਹਨਾਂ ਨਾਲ ਹਾਜੀਪੁਰ ਦੇ ਭਾਜਪਾ ਮੰਡਲ ਦੇ ਪ੍ਰਧਾਨ ਅਨਿਲ ਵਸ਼ਿਸ਼ਟ ਵੀ ਮੌਜੂਦ ਸਨ।

LEAVE A REPLY

Please enter your comment!
Please enter your name here