ਪਾਸਿੰਗ ਆਊਟ ਪਰੇਡ ਵਿੱਚ ਡੀ.ਆਈ.ਜੀ. ਯਾਦਵ ਨੇ ਸਿਖਿਆਰਥੀਆਂ ਨੂੰ ਹਰ ਚੁਣੌਤੀ ਦਾ ਸਾਹਮਣਾ ਕਰਨ ਦੀ ਦਿੱਤੀ ਪ੍ਰੇਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। 3 ਅਪ੍ਰੈਲ ਦਿਨ ਬੁਧਵਾਰ ਨੂੰ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਚਮਨ ਸਟੇਡੀਅਮ ਵਿਖੇ ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ-259 ਐਕਸ-ਸਰਵਿਸਮੈਨ (ਜ਼ਿਲਾ ਕੇਡਰ) ਦੀ ਪਾਸਿੰਗ ਆਊਟ ਪਰੇਡ ਕਰਵਾਈ ਗਈ, ਜਿਸ ਵਿੱਚ 177 ਰਿਕਰੂਟਸ ਸਿਖਿਆਰਥੀ ਸ਼ਾਮਿਲ ਸਨ। ਡੀ.ਆਈ.ਜੀ. (ਟਰੇਨਿੰਗ, ਪੰਜਾਬ) ਪ੍ਰਦੀਪ ਕੁਮਾਰ ਯਾਦਵ ਆਈ.ਪੀ.ਐਸ. ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਪਰੇਡ ਦਾ ਨਿਰੀਖਣ ਕੀਤਾ ਅਤੇ ਇਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।

Advertisements

ਮੁੱਖ ਮਹਿਮਾਨ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਪ੍ਰਦੀਪ ਕੁਮਾਰ ਯਾਦਵ ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਸੁਚੇਤ ਕਰਵਾਇਆ। ਇਸ ਆਦਰਸ਼ ਦਾ ਹਮੇਸ਼ਾ ਪਾਲਣ ਕਰਨ ਦੀ ਤਾਕੀਦ ਕੀਤੀ। ਇਸ ਤੋਂ ਇਲਾਵਾ ਸਮੂਹ ਸਿਖਿਆਰਥੀਆਂ ਨੂੰ ਹਰ ਤਰਾਂ ਦੀ ਚੁਣੌਤੀ ਜਿਵੇਂ ਕਿ ਅੱਤਵਾਦ, ਡਰੱਗ ਮਾਫੀਆ ਅਤੇ ਆਮ ਜੁਰਮ ਆਦਿ ਦਾ ਸਾਹਮਣਾ ਕਰਨ ਲਈ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਨੇ ਟਰੇਨਿੰਗ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ. ਜਹਾਨਖੇਲਾਂ ਤੋਂ ਮਿਆਰੀ ਟਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀ ਫੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਕਰਨਗੇ। 

ਇਸ ਮੌਕੇ ਪੇਸ਼ ਕਾਰਗੁਜ਼ਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਕਮਾਂਡੈਂਟ ਦਰਸ਼ਨ ਸਿੰਘ ਮਾਨ ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਗਈ ਪੇਸ਼ਾਵਾਰਾਨਾ ਸਿਖਲਾਈ ਦੇ ਹੁਨਰਾਂ ਦਾ ਵੇਰਵਾ ਦਿੱਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਆਪਣੇ ਪਿੱਤਰੀ ਯੂਨਿਟ ਵਿਖੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਦ੍ਰਿੜਤਾ ਅਤੇ ਕਾਮਯਾਬੀ ਨਾਲ ਨਿਭਾਉਣਗੇ। ਇਸ ਦੌਰਾਨ ਸਿਖਿਆਰਥੀਆਂ ਵਲੋਂ ਵੱਖ-ਵੱਖ ਪੇਸ਼ਾਵਾਰਾਨਾ ਅਤੇ ਸਭਿਆਚਾਰਕ ਗਤੀਵਿਧੀਆਂ, ਮਲਖੰਭ ਆਦਿ ਸ਼ਾਮਲ ਸਨ, ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ ਅਤੇ ਦਰਸ਼ਕਾਂ ਵਲੋਂ ਵੀ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜਾਰੀ ਲਈ ਕੇਂਦਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪੁਰਸਕਾਰ ਵਿਜੇਤਾਵਾਂ ਨੂੰ ਮੁੱਖ ਮਹਿਮਾਨ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਇਸ ਕੇਂਦਰ ਦੇ ਡੀ.ਐਸ.ਪੀ. (ਐਡਜੂਸੈਟ) ਹਰਜੀਤ ਸਿੰਘ, ਡੀ.ਐਸ.ਪੀ. (ਆਊਟਡੋਰ) ਗੁਰਜੀਤ ਪਾਲ ਸਿੰਘ, ਡੀ.ਐਸ.ਪੀ. (ਇਨਡੋਰ) ਮਲਕੀਤ ਸਿੰਘ, ਡੀ.ਐਸ.ਪੀ. ਦਵਿੰਦਰ ਪ੍ਰਸ਼ਾਦ, ਡਿਪਟੀ ਡੀ.ਏ. ਕੰਵਲਪ੍ਰੀਤ ਸਿੰਘ, ਏ.ਡੀ.ਏ. ਅਮਿਤ ਧਵਨ, ਏ.ਡੀ.ਏ. ਦਿਨੇਸ਼ ਕਾਲੀਆ, ਏ.ਡੀ.ਏ. ਸਰਬਰਿੰਦਰਜੀਤ ਸਿੰਘ, ਡਾਕਟਰ ਸੌਰਵ ਅਤੇ ਡਾਕਟਰ ਸੁਮਿਤ ਜੋਲੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। 

LEAVE A REPLY

Please enter your comment!
Please enter your name here