ਯੁਵਾ ਮੋਰਚਾ ਲੋਕਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ: ਰਿਸ਼ੂ ਬਾਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਡਾ. ਮਮਤਾ। ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਲੋਕ ਸਭਾ ਚੋਣਾਂ ਵਿੱਚ ਅਹਿਮ ਰੋਲ ਅਦਾ ਕਰੇਗਾ ਤੇ ਚੋਣਾਂ ਵਿੱਚ ਵੱਧ ਤੋਂ ਵੱਧ ਚੋਣ ਪ੍ਰਚਾਰ ਕਰਕੇ ਭਾਰਤੀ ਜਨਤਾ ਪਾਰਟੀ ਲਈ ਕੰਮ ਕਰੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਰਿਸ਼ੂ ਬਾਲੀ ਯੂਥ ਪ੍ਰਧਾਨ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਦੇ ਲੜਕੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਾਲ ਮੁਲਾਕਾਤ ਦੋਰਾਨ ਕੀਤਾ।

Advertisements

ਉਹਨਾਂ ਕਿਹਾ ਕਿ ਉਹ ਯੁਵਾ ਮੋਰਚਾ ਅਕਾਲੀ ਭਾਜਪਾ ਉਮੀਦਵਾਰ ਪ੍ਰੋ. ਪ੍ਰੋਮ ਸਿੰਘ ਚੰਦੂਮਾਜਰਾ ਦੀ ਚੋਣ ਵਿੱਚ ਅਹਿਮ ਰੋਲ ਅਦਾ ਕਰੇਗਾ। ਉਹਨਾਂ ਕਿਹਾ ਕਿ ਯੁਵਾ ਮੋਰਚਾ ਦੋ ਨੌਜਵਾਨਾਂ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਲਈ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਗੁਰਪ੍ਰੀਤ ਸਿੰਘ, ਵਿਕਰਮ ਸਿੰਘ ਸਮੇਤ ਨੌਜਵਾਨ ਹਾਜਰ ਸਨ। 

LEAVE A REPLY

Please enter your comment!
Please enter your name here