ਮੀਸ਼ੋ ਤੋਂ ਕੁੱਝ ਮੰਗਵਾ ਰਹੇ ਹੋ ਤਾਂ ਹੋ ਜਾਓ ਸਾਵਧਾਨ, ਬਿਨਾ ਓਟੀਪੀ ਜਾਂ ਪਿਨ ਸਾਂਝਾ ਕੀਤੇ ਹੀ ਪਲਕ ਦੇ ਖਾਤੇ ਵਿਚੋਂ ਨਿਕਲੀ 6000 ਦੀ ਰਾਸ਼ੀ, ਪੁਲਿਸ ਨੂੰ ਸ਼ਿਕਾਇਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਜੋਤੀ। ਜੇ ਤੁਸੀਂ ਵੀ ਆਨਲਾਈਨ ਸ਼ਾਪਿੰਗ ਕਰਨ ਦੇ ਸ਼ੋਕੀਨ ਹੋ ਤਾਂ ਹੋ ਜਾਓ ਸਾਵਧਾਨ। ਜੇ ਤੁਸੀਂ ਕੋਈ ਵੀ ਆਨਲਾਈਨ ਐਪ ਤੋਂ ਸ਼ਾਪਿੰਗ ਕਰਦੇ ਹੋ ਤਾਂ ਪੂਰੀ ਸਾਵਧਾਨੀ ਅਤੇ ਜਾਗਰੂਕ ਹੋ ਕੇ ਖਰੀਦਦਾਰੀ ਕਰੋ। ਖਾਸ ਕਰ ਮੀਸ਼ੋ ਤੋਂ ਤਾਂ ਪੂਰੀ ਸਾਵਧਾਨੀ ਨਾਲ ਡੀਲ ਕਰੋ। ਇੰਟਰਨੈਂਟ ਤੇ ਜਾਰੀ ਕੀਤਾ ਗਿਆ ਮੀਸ਼ੋ ਕਸਟਮਰ ਕੇਅਰ ਨੰਬਰ 8918745623 ਰਾਹੀੰ ਠੱਗੀ ਕੀਤੀ ਜਾ ਰਹੀ ਹੈ ਅਤੇ ਇਸ ਨੰਬਰ ਰਾਹੀਂ ਪਤਾ ਨਹੀੰ ਰੋਜਾਨਾ ਕਿੰਨੇ ਕੁ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਇਸ ਨੰਬਰ ਤੋਂ ਹੋਈ ਠੱਗੀ ਦਾ ਸ਼ਿਕਾਰ ਹੋਈ ਹੁਸ਼ਿਆਰਪੁਰ ਨਿਵਾਸੀ ਪਲਕ ਨੇ ਦੱਸਿਆ ਕਿ ਇੰਟਰਨੈਟ ਤੇ ਜਾਰੀ ਕੀਤਾ ਗਿਆ ਮੀਸ਼ੋ ਕਸਟਮਰ ਕੇਅਰ ਨੰਬਰ ਰਾਹੀਂ ਉਸ ਨਾਲ 5990 ਰੁਪਏ ਦੀ ਠੱਗੀ ਹੋਈ ਹੈ। ਉਸਨੇ ਦੱਸਿਆ ਕਿ ਉਸ ਨੇ ਮੀਸ਼ੋ ਤੋਂ ਪਾਣੀ ਪੀਣ ਵਾਲੀ ਬੋਤਲ ਮੰਗਵਾਈ ਸੀ, ਜਿਸਦੀ ਕੀਮਤ 290 ਰੁਪਏ ਸੀ ਅਤੇ ਉਹ ਪੈਸੇ ਬੋਤਲ ਮਿਲਣ ਤੇ ਦਿੱਤੀ ਜਾਣੇ ਸੀ। ਉਸਨੇ ਦੱਸਿਆ ਕਿ ਪਾਣੀ ਦੀ ਬੋਤਲ ਖਰਾਬ ਹੋਣ ਕਾਰਣ ਜਦੋਂ ਉਸ ਨੇ ਡਿਲੀਵਰੀ ਕਰਨ ਆਏ ਯੁਵਕ ਨੂੰ ਵਾਪਿਸ ਕਰਨ ਸੰਬੰਧੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਆਨਲਾਇਨ ਕਸਟਮਰ ਕੇਅਰ ਦਾ ਨੰਬਰ ਦੇਖ ਕੇ ਉੱਥੇ ਇਸ ਬਾਰੇ ਗੱਲ ਕਰੋ ਅਤੇ ਤਾਂ ਤੁਹਾਡੀ ਬੋਤਲ ਵਾਪਿਸ ਹੋਵੇਗੀ। ਪਲਕ ਨੇ ਉਸ ਤੋਂ ਕਸਟਮਰ ਕੇਅਰ ਦਾ ਨੰਬਰ ਵੀ ਮੰਗਿਆ ਪਰ ਉਸਨੇ ਕਿਹਾ ਕਿ ਨੰਬਰ ਇੰਟਰਨੈਂਟ ਤੇ ਜ਼ਾਰੀ ਹੈ। 

Advertisements

ਜਦੋਂ ਕਸਟਮਰ ਕੇਅਰ ਨੂੰ ਕਾਲ ਕੀਤੀ ਗਈ ਤਾਂ ਉਸ ਨੇ ਪਹਿਲਾਂ ਤਾਂ ਆਡਰ ਤੇ ਲਿਖਿਆ ਡਿਲੀਵਰੀ ਨੰਬਰ ਮੰਗਿਆ, ਉਸ ਤੋਂ ਬਾਅਦ ਉਸਨੂੰ ਆਪਣੇ ਪੇਟੀਐਮ ਤੇ ਰੀਫੰਡ ਮੈਸੇਜ ਚੈਕ ਕਰਨ ਲਈ ਕਿਹਾ। ਜਦ ਉਸਨੇ ਬੈਲੇਂਸ ਚੈਕ ਕੀਤਾ ਤਾਂ ਉਸ ਦੇ ਖਾਤੇ ਵਿੱਚੋਂ 5990 ਰੁਪਏ ਕੱਟੇ ਜਾ ਚੁੱਕੇ ਸਨ, ਜਦਕਿ ਉਸਨੇ ਗੱਲ ਕਰਨ ਵਾਲੇ ਨਾਲ ਕੋਈ ਪਿਨ ਜਾਂ ਓਟੀਪੀ ਵੀ ਸ਼ੇਅਰ ਨਹੀਂ ਕੀਤਾ ਤੇ ਉਸਦੇ ਖਾਤੇ ਚੋਂ ਪੈਸੇ ਵੀ ਕੱਟੇ ਗਏ। ਦੁਬਾਰਾ ਕਸਟਮਰ ਕੇਅਰ ਤੇ ਕਾਲ ਕੀਤੀ ਗਈ ਤਾਂ ਉਹਨਾਂ ਨੇ ਪੈਸੇ ਰੀਫੰਡ ਕਰਨ ਤੋਂ ਇੰਨਕਾਰ ਕਰ ਦਿੱਤਾ ਅਤੇ ਨੰਬਰ ਬੰਦ ਕਰ ਦਿੱਤਾ। ਪਲਕ ਨੇ ਦੱਸਿਆ ਕਿ ਉਸਨੇ ਤੁਰੰਤ ਇਸ ਸੰਬੰਧ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਪਲਾਇਨ ਨੰਬਰ 1930 ਤੇ ਕਾਲ ਕਰਕੇ ਸਾਈਬਰ ਕ੍ਰਾਈਮ ਨੂੰ ਸੂਚਿਤ ਕੀਤਾ ਅਤੇ ਸਾਰੀ ਡੀਟੇਲ ਸਾਂਝੀ ਕੀਤੀ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਨ ਲਾਇਨ ਸ਼ਾਪਿੰਗ ਜਾਂ ਬੈਂਕਿੰਗ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੋਂ ਤਾਂ ਜੋ ਤੁਸੀ ਵੀ ਇਸ ਤਰਾਂ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕੋ।  

LEAVE A REPLY

Please enter your comment!
Please enter your name here