ਵਿਸ਼ਵ ਮਲੇਰੀਆ ਦਿਵਸ ਤੇ ਜਿਲਾ ਪੱਧਰੀ ਸੈਮੀਨਾਰ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ.ਰੇਨੂੰ ਸੂਦ ਦੀ ਪ੍ਰਧਾਨਗੀ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਸ਼ਵ ਮਲੇਰੀਆਂ ਦਿਵਸ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਦਿੱਤੇ ਗਏ ਥੀਮ ਅਧੀਨ ਮਲੇਰੀਏ ਦੇ ਖਾਤਮੇ ਦੀ ਸ਼ੁਰੂਆਤ ਮੇਰੇ ਤੋਂ ਮਾਨਇਆ ਗਿਆ ।

Advertisements

ਇਸ ਮੋਕੇ ਸਿਵਲ ਸਰਜਨ ਡਾ.ਰੇਨੂੰ ਸੂਦ ਵਲੋ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਮਲੇਰੀਏ ਦੀ ਰੋਕਥਾਮ ਕਰਨਾ ਸਾਡੀ ਸਾਰਿਆ ਦੀ ਜਿੰਮੇਵਾਰੀ ਹੈ । ਵਿਸ਼ਵ ਸਿਹਤ ਸੰਗਠਨ ਦੇ ਆਂਕੜਿਆ ਉਪਰ ਚਾਨਣਾ ਪਾਉਦਿਆ ਦੱਸਿਆ ਕਿ ਦੂਨੀਆਂ ਵਿੱਚ ਹਰ ਸਾਲ ਤਕਰੀਬਨ 50 ਕਰੋੜ ਲੋਕ ਮਲੇਰੀਆਂ ਤੋ ਪੀੜਤ ਹੁੰਦੇ ਹਨ । ਜਿਨਾਂ ਵਿੱਚੋ ਤਕਰੀਬਨ 27 ਲੱਖ ਰੋਗੀਆਂ ਦੀ ਮੌਤ ਹੋ ਜਾਦੀ ਹੈ , ਅਤੇ ਇਹਨਾਂ ਮੌਤਾ ਵਿੱਚੋ 5 ਸਾਲ ਤੋ ਘੱਟ ਉਮਰ ਵਾਲੇ ਬੱਚਿਆ ਦੀ ਗਿਣਤੀ ਜਿਆਦਾ ਹੁੰਦੀ ਹੈ । ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਵਿਸ਼ਵ ਦੀ ਤੀਜੀ ਸਭ ਤੋ ਵੱਧ ਮਲੇਰੀਆਂ ਦਰ ਭਾਰਤ ਦੀ ਹੈ ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾਂ ਨੇ ਮਲੇਰੀਆਂ ਸ਼ੁਰੂਆਤੀ ਲੱਛਣ , ਇਲਾਜ ਅਤੇ ਬਚਾਉ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ, ਕੌਮੀ ਵੈਕਟਰ ਬੋਰਨ, ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਕੀਟਾਂ ਨਾਲ ਹੋਣ ਵਾਲੇ ਰੋਗਾਂ ਤੇ ਕਾਬੂ ਪਾਉਣ ਲਈ ਸਰਕਾਰ ਵੱਲੋ ਇਹ ਪ੍ਰੋਗਰਾਮ ਚਲਾਕੇ ਇਸ ਦੇ ਨਾਲ ਡੇਂਗੂ, ਫਲੇਰੀਆਂ, ਕਾਲਾ ਔਜਾਰ ਅਤੇ ਜਪਾਨੀ ਇਨਸੈਫਲਾਈਟਸ  ਵਰਗੇ ਰੋਗਾਂ ਪ੍ਰਤੀ ਜਾਗਰੂਕਤਾਂ ਗਤੀ ਵਿਧੀਆਂ ਰਾਹੀ ਜਾਣਕਾਰੀ ਦਿੱਤੀ ਜਾਂਦੀ ਹੈ ।

ਇਸ ਮੋਕੇ ਜਿਲਾਂ ਐਪੀਡੀਮੋਲਿਜਸਟ ਡਾ. ਸ਼ਲੇਸ਼ ਕੁਮਾਰ ਨੇ ਦੱਸਿਆ ਕਿ ਮਲੇਰੀਆਂ ਇੱਕ ਜਾਨ ਲੇਵਾ ਬਿਮਾਰੀ ਹੈ ਜੋਕਿ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਹੁੰਦੀ ਹੈ ਅਤੇ ਇਹ ਮੱਛਰ ਸਾਫ ਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਅਤੇ ਸਵੇਰ ਤੇ ਰਾਤ ਦੇ ਸਮੇ ਕੱਟਦਾ ਹੈ । ਮੱਛਰ ਤੋ ਬਚਾਉ ਅਤੇ ਰੋਕਥਾਮ ਲਈ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋ ਖੁਸ਼ਕ ਸ਼ਕਰਵਾਰ ਮਨਾ ਕੇ ਮੱਛਰ ਦੇ ਲਾਰਵਾਂ ਨੂੰ ਖਤਮ ਕਰਕੇ ਮੱਛਰ ਦਾ ਲਾਈਫ ਸਾਈਕਲ ਖਤਮ ਕੀਤਾ ਜਾਂਦਾ ਹੈ ।

ਇਸ ਸੈਮੀਨਾਰ ਵਿੱਚ ਡਾ ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡਾ ਜੀ. ਐਸ. ਕਪੂਰ ਜਿਲਾ ਟੀਕਾਕਰਨ ਅਫਸਰ . ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਡਿਪਟੀ ਮਾਸ ਮੀਡੀਆ ਅਫਸਰ ਗੁਜੀਸ਼ ਕੋਰ. ਅਮਨਦੀਪ ਬੀ. ਸੀ. ਸੀ. , ਐਟੀਲਾਰਵਾਂ ਇਨੰਚਾਰਜ ਬਸੰਤ ਕੁਮਾਰ, ਜਸਵਿੰਦਰ ਸਿੰਘ, ਹਰਰੂਪ ਕੁਮਾਰ ,ਸਜੀਵ ਠਾਕਰ, ਗਗਨਦੀਪ ਕੁਮਾਰ, ਰਾਕੇਸ਼ ਕੁਮਾਰ  ਆਦਿ ਹਾਜਰ ਸਨ।

LEAVE A REPLY

Please enter your comment!
Please enter your name here