ਦੇਸ਼ ਦੇ ਵੱਡੇ ਲੋਕਤੰਤਰਿਕ ਪਰਵ ਵਿੱਚ ਸ਼ਾਮਿਲ ਹੋਣ ਵੋਟਰ

ਵੋਟਰ ਜਾਗਰੂਕਤਾ ਮੁਹਿੰਮ ਵਿੱਚ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਕਰਨ ਦਾ ਸੁਨੇਹਾ

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤਿ ਪਰਾਸ਼ਰ। ਪੰਜਾਬ ਚ ਹੋਣ ਜਾ ਰਹੀਆ ਆਗਾਮੀ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਈਸ਼ਾ ਕਾਲੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ -042 ਸ਼ਾਮ ਚੌਰਾਸੀ ਹਲਕੇ ਵਿੱਚ ਡੀ.ਡੀ.ਪੀ.ਓ. ਕਮ ਈ.ਆਰ.ਓ.  ਸਰਬਜੀਤ ਸਿੰਘ  ਬੈਂਸ ਦੀ ਅਗਵਾਈ ਵਿੱਚ  ਹਲਕੇ ਵਿੱਚ  ਵੋਟਰਾਂ ਨੂੰ ਵੋਟ ਦੇ ਅਧਿਕਾਰ  ਦੀ ਵਰਤੋਂ ਕਰਨ ਲਈ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਜਨਤਕ ਥਾਂਵਾਂ ਤੇ ਵੱਡੇ ਪੱਧਰ ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਆਯੋਜਤ ਕੀਤੇ ਜਾ ਰਹੇ ਹਨ।

Advertisements

ਇਸ ਸਬੰਧੀ ਗੱਲਬਾਤ ਕਰਦਿਆਂ ਡੀ.ਡੀ.ਪੀ.ਓ. ਟੀਮ ਦੇ ਪ੍ਰਦੀਪ ਕੁਮਾਰ, ਮਾਸਟਰ ਟਰੇਨਰ ਵਰਿੰਦਰ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ ਨੇ ਦੱਸਿਆ ਕਿ ਸਕੂਲਾਂ ਕਾਲਿਜਾਂ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਦੀ ਮਹਤਤਾ ਦੱਸਣ ਲਈ ਨੋਡਲ ਅਫਸਰ ਪ੍ਰਿੰਸੀਪਲ ਧਰਮਿੰਦਰ ਸਿੰਘ ਤੇ ਪ੍ਰਿੰਸੀਪਲ ਉਂਕਾਰ ਸਿੰਘ ਦੀ ਦੇਖ ਰੇਖ ਵਿੱਚ ਲਗਾਏ ਜਾ ਰਹੇ  ਜਾਗਰੂਕਤਾ ਕੈਂਪ, ਈ.ਵੀ.ਐਮ. ਤੇ ਵੀ.ਵੀ.ਪੈਟ. ਦੀ ਕਾਰਜਪ੍ਰਣਾਲੀ ਸਬੰਧੀ ਸਿਖਲਾਈ, ਸਹੁੰਚੱਕ ਪ੍ਰੋਗਰਾਮ, ਜਾਗਰੂਕਤਾ ਰੈਲੀਆਂ, ਹਸਤਾਖਰ ਮੂਹਿੰਮ, ਵੋਟਰ ਜਾਗਰੂਕਤਾ ਸਬੰਧੀ ਗੀਤ, ਕਵਿਤਾਵਾ, ਕੁਇਜ  ਮੁਕਾਬਲਿਆਂ ਰਾਹੀ ਦੇਸ਼ ਦੇ ਵੱਡੇ ਲੋਕਤੰਤਰਿਕ ਪਰਵ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ।  

ਕਸਬਾ ਹਰਿਆਣਾ ਵਿੱਚ ਡੋਰ ਟੂ ਡੋਰ ਮੁਹਿੰਮ ਤਹਿਤ ਹਲਕਾ ਸ਼ਾਮ ਚੌਰਾਸੀ ਦੇ ਮਾਸਟਰ ਟਰੇਨਰ ਵਰਿੰਦਰ ਸਿੰਘ ਨੇ ਵੱਖ-ਵੱਖ ਥਾਂਈ ਵੋਟਰਾ ਨੂੰ ਕਿਹਾ ਕਿ ਦੇਸ਼ ਦੀਆ ਲੋਕਤੰਤਰਿਕ ਪਰੰਪਰਾਵਾਂ ਨੂੰ ਬਣਾਈ ਰੱਖਣ ਲਈ ਸੁਤੰਤਰ, ਨਿਰਪੱਖ ਤੇ ਸ਼ਾਂਤਮਈ ਢੰਗ  ਨਾਲ ਬਿਨਾਂ ਕਿਸੇ ਡਰ, ਲਾਲਚ, ਸਮੁਦਾਇ, ਭਾਸ਼ਾ ਅਤੇ ਧਰਮ ਜਾਤੀ ਦੇ ਵਿਤਕਰੇ ਤੋਂ ਬਿਨਾ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰਿਕ ਪ੍ਰਬੰਧ ਵਿੱਚ ਇੱਕ-ਇੱਕ ਵੋਟ ਦੀ ਬੜੀ ਮਹਤਤਾ ਹੁੰਦੀ ਹੈ ਜਿਸ ਕਰਕੇ ਹਰ ਨਾਗਰਿਕ ਨੂੰ ਆਪਣੀ ਵੋਟ ਦੀ ਤਾਕਤ ਸਮਝਣੀ ਚਾਹੀਦੀ ਹੈ।

LEAVE A REPLY

Please enter your comment!
Please enter your name here