ਬਾਗਬਾਨੀ ਵਿਭਾਗ ਦੀਆਂ ਸਰਕਾਰੀ ਨਰਸਰੀਆਂ ਤੋਂ ਹੀ ਕਿਸਾਨ ਲੈਣ ਬੂਟੇ: ਡਾ. ਸਤਬੀਰ ਸਿੰਘ

Stellar mike logo copyਹੁਸ਼ਿਆਰਪੁਰ, 1 ਸਤੰਬਰ: ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਤਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਕੁਝ ਬਾਹਰਲੇ ਲੋਕ ਭੋਲੇ-ਭਾਲੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਨਿੰਬੂ, ਅੰਬ ਅਤੇ ਫ਼ਲਦਾਰ ਬੂਟਿਆਂ ਦੀ ਬੁਕਿੰਗ ਅਤੇ ਵਿਕਰੀ ਕਰ ਰਹੇ ਹਨ ਜੋ ਕਿ ਗਲਤ ਹੈ। ਉਨ੍ਹਾਂ ਦੱਸਿਆ ਕਿ ਬਾਹਰਲੇ ਰਾਜਾਂ ਤੋਂ ਬਿਨਾਂ ਆਗਿਆ ਫ਼ਲਦਾਰ ਬੂਟੇ ਲਿਆ ਕੇ ਵੇਚਣਾ ਪੰਜਾਬ ਨਰਸਰੀ ਐਕਟ ਦੀ ਉਲੰਘਣਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦਾ ਫ਼ਲਦਾਰ ਬੂਟਾ ਲਗਾਉਣ ਤੋਂ ਪਹਿਲਾਂ ਨੇੜੇ ਦੇ ਬਾਗਬਾਨੀ ਵਿਕਾਸ ਅਫ਼ਸਰ ਨਾਲ ਸਲਾਹ-ਮਸ਼ਵਰਾ ਕਰ ਲਿਆ ਜਾਵੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਾਸ਼ਤ ਲਈ ਸਿਫਾਰਸ਼ ਕੀਤੀਆਂ ਕਿਸਮਾਂ ਹੀ ਲਗਾਈਆਂ ਜਾਣ। ਬਾਗਬਾਨੀ ਵਿਭਾਗ ਦੀਆਂ ਸਰਕਾਰੀ ਨਰਸਰੀਆਂ ਭੂੰਗਾ, ਖਿਆਲਾ ਬੁਲੰਦਾ ਅਤੇ ਛਾਉਣੀ ਕਲਾਂ ਵਿਖੇ ਚੰਗੀ ਕਿਸਮ ਦੇ ਰੋਗ ਰਹਿਤ ਫ਼ਲਦਾਰ ਬੂਟੇ ਉਪਲਬਧ ਹਨ ਅਤੇ ਕਿਸਾਨ ਇਹ ਬੂਟੇ ਸਰਕਾਰ ਵੱਲੋਂ ਨਿਰਧਾਰਤ ਕੀਤੀ ਕੀਮਤ ‘ਤੇ ਲੈ ਸਕਦੇ ਹਨ।

Advertisements

LEAVE A REPLY

Please enter your comment!
Please enter your name here