ਰੇਲਵੇ ਮੰਡੀ ਸਕੂਲ ਵਿਖੇ ਵਿਸ਼ਵ ਮੈਚੂਰਲ ਹਾਈਜੀਨ ਦਿਵਸ ਤੇ ਲਗਾਇਆ ਸੈਮੀਨਾਰ 

ਹੁਸ਼ਿਆਰਪੁਰ(ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਵਿਸ਼ਵ ਮੈਚੂਰਲ ਹਾਈਜੀਨ ਦਿਵਸ  ਮੋਕੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲਾ ਸਕੂਲ ਹੈਲਥ ਅਫਸਰ ਅਤੇ ਸਕੂਲ  ਹੈਲਥ ਟੀਮ ਵੱਲੋਂ ਸਰਕਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੇਲਵੇ ਮੰਡੀ ਵਿਖੇ ਜਾਗਰੂਕਤਾ ਸੈਮੀਨਾਰ ਕਰਕੇ ਲੜਕੀਆਂ ਨੂੰ ਇਸ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਜਾਗਰੂਕਤਾ ਸਮਗਰੀ ਵੀ ਵੰਡੀ ਗਈ । ਸੈਮੀਨਾਰ ਵਿੱਚ ਸਬੋਧਨ ਕਰਦੇ ਹੋਏ ਡਾ. ਗੁਨਦੀਪ ਕੌਰ ਜਿਲਾ ਸਕੂਲ ਹੈਲਥ ਅਫਸਰ ਨੇ ਦੱਸਿਆ ਇਹ ਦਿਵਸ ਮਨਾਉਣ ਦਾ ਮਕੱਸਦ ਮਾਸ ਧਰਮ ਦੋਰਾਨ ਸਾਫ ਸਫਾਈ ਰੱਖਣ, ਸਰੀਰੀਕ ਤੇ ਮਾਨਸਿਕ ਤੋਰ ਤੇ ਮਜਬੂਤ ਕਰਨ ਅਤੇ ਸ਼ਰਮਾਉਣ ਤੋ ਬਚਣ ਦਾ ਸੁਝਾਅ ਦਿੱਤਾ।

Advertisements

ਸਹੀ ਮਾਸਿਕ ਇੰਤਜਾਮ ਤਾਂ ਵਧਣਾ ਹੋਵੇ ਸੁਖਦ ਵਿਸ਼ੇ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜਦੇ ਤੱਕ 12 ਵੀਂ ਜਮਾਤ ਦੇ ਵਿਦਿਆਰਥਣਾ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਆਇਰਨ ਫੋਲਿਕ ਐਸਡ ਦੀਆ ਗੋਲੀਆਂ ਹਫਤੇ ਵਿੱਚ ਇਕ ਵਾਰ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਉਹਨਾਂ ਦਾ ਸਰੀਰਕ , ਮਾਨਸਿਕ .ਵਿਕਾਸ ਹੁੰਦਾ ਹੈ  ਸੈਮੀਨਾਰ ਵਿੱਚ ਸਕੂਲੀ ਵਿਦਿਆਰਥਣਾ ਵੱਲੋ ਵਿਸ਼ੇ ਨਾਲ ਸਬਧੰਤ ਹੋਰ ਜਾਣਕਾਰੀ ਵੀ ਡਾ ਪਾਸੋ ਪ੍ਰਾਪਤ ਕੀਤੀ ।  ਇਸ ਮੋਕੇ ਡਾ ਵਿਵੇਕ ਮੈਡੀਕਲ ਅਫਸਰ ਆਰ ਬੀ ਐਸ ਕੇ , ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ,  ਪੂਨਮ,  ਮਾਸ ਮੀਡੀਆ ਤੋਂ ਗੁਰਵਿੰਦਰ ਸਿੰਘ, ਮਨਮੀਤ ਕੋਰ,  ਪਰਮਜੀਤ ਕੋਰ ਤੇ ਹੋਰ ਹਾਜਰ ਹੋਏ।

LEAVE A REPLY

Please enter your comment!
Please enter your name here