ਕਲੱਸਟਰ ਸਰਹਾਲਾ ਕਲਾਂ ਵਿਖੇ ਪ੍ਰੀ ਪ੍ਰਾਇਮਰੀ ਦਾ ਤਿੰਨ ਰੌਜਾ ਸੈਮੀਨਾਰ ਸਮਾਪਤ

ਹੁਸ਼ਿਆਰਪੁਰ/ਮਾਹਿਲਪੁਰ (ਦ ਸਟੈਲਰ ਨਿਊਜ਼)। ਜੀ.ਪੀ.ਐਸ ਕਲੱਸਟਰ ਸਰਹਾਲਾ ਕਲਾਂ ਵਿਖੇ ਬੀ.ਪੀ.ਈ.ਓ. ਸੁੱਚਾ ਰਾਮ ਬੰਗਾ ਦੀ ਅਗਵਾਈ ਵਿੱਚ ਲਗਾਇਆ ਪ੍ਰੀ ਪ੍ਰਾਇਮਰੀ ਦਾ ਤਿੰਨ ਰੌਜਾ ਸੈਮੀਨਾਰ ਸਮਾਪਤ ਹੋ ਗਿਆ। ਇਸ ਮੌਕੇ ਪੜੋ ਪੰਜਾਬ ਦੀ ਟੀਮ ਵਲੋਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਾਇਮਰੀ ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਦੀਆਂ ਗਤੀਵਿਧੀਆਂ ਨਾਲ ਜੋੜਿਆ ਗਿਆ। ਇਸ ਮੌਕੇ ਬੀ.ਐਮ.ਟੀ. ਰੁਪਿੰਦਰ ਸਿੰਘ, ਸੁਰਿੰਦਰ ਸਿੰਘ ਸੀ.ਐਮ.ਟੀ, ਵਿਜੇ ਕੁਮਾਰ ਸੀ.ਐਮ.ਟੀ, ਹਰਮਿੰਦਰ ਕੁਮਾਰ ਸੀ.ਐਮ.ਟੀ ਵਲੋਂ ਟਰੇਨਿੰਗ ਦਿੱਤੀ ਗਈ।

Advertisements

ਇਸ ਮੌਕੇ ਅਧਿਆਪਕਾਂ ਨੂੰ ਰੌਚਕ ਵਿਧੀਆ ਨਾਲ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਪੜਾਈ ਕਰਵਾਉਣ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਬਲਾਕ ਸਿਖਿਆ ਅਫਸਰ ਸੁੱਚਾ ਰਾਮ ਬੰਗਾ ਨੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲਾ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਇਹਨਾਂ ਸੈਮੀਨਾਰਾਂ ਦੋਰਾਨ ਅਧਿਆਪਕਾਂ ਨੂੰ ਛੋਟੋ ਬੱਚਿਆਂ ਨੂੰ ਨਾਲ ਸਹੀ ਢੰਗ ਨਾਲ ਪੜਾਈ ਕਰਵਾਉਣ ਦੇ ਗੁਰ ਦੱਸੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਟਰੇਨਿੰਗ ਤਿੰਨ ਗਰੁੱਪਾਂ ਵਿੱਚ ਕਰਵਾਈ ਜਾ ਰਹੀ ਹੈ।

ਜਿਸ ਦੇ ਪਹਿਲੇ ਗਰੁੱਪ ਵਿੱਚ 29 ਅਧਿਆਪਕਾਂ ਨੂੰ ਤੇ ਦੂਜੇ ਗਰੁੱਪ ਵਿੱਚ 30 ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਸ ਮੌਕੇ ਹੈਡ ਟੀਚਰ ਜਸਵੀਰ ਸਿੰਘ, ਕਮਲਜੀਤ ਕੌਰ ਸੀ.ਐਚ.ਟੀ, ਮਨਜੀਤ ਸਿੰਘ ਅਜਨੋਹਾ, ਅਸ਼ਨੀ ਕੁਮਾਰ, ਸਰਬਜੀਤ ਸਿੰਘ, ਰਿੰਪੀ, ਸਤਿੰਦਰ ਸਿੰਘ ਸਮੇਤ ਅਧਿਆਪਕ ਹਾਜਰ ਸਨ।

LEAVE A REPLY

Please enter your comment!
Please enter your name here