ਸ਼ਹਿਰ ਨੂੰ ਸਾਫ਼ ਸੁੱਥਰਾ ਬਨਾਉਣ ਲਈ ਨਿਗਮ ਟੀਮ ਨੇ ਮੁਹੱਲਾ ਬੁੱਧ ਰਾਮ ਕਲੋਨੀ ਵਿਖੇ ਕੀਤੀ ਬੈਠਕ  

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਜਤਿੰਦਰ ਪ੍ਰਿੰਸ। ਸਵੱਛ ਭਾਰਤ ਅਭਿਆਨ ਤਹਿਤ ਸ਼ਹਿਰ ਨੂੰ ਸਾਫ਼ ਸੁੱਥਰਾ ਬਨਾਉਣ ਲਈ ਨਗਰ ਨਿਗਮ ਵੱਲੋਂ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਭਿਆਨ ਤਹਿਤ ਵਾਰਡ ਨੰ-7 ਦੇ ਮੁਹੱਲਾ ਬੁੱਧ ਰਾਮ ਕਲੋਨੀ ਦੀ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਨੂੰ ਏ.ਐਮ.ਈ ਹਰਪ੍ਰੀਤ ਸਿੰਘ ਅਤੇ ਸੁਪਰਡੈਂਟ ਗੁਰਮੇਲ ਸਿੰਘ ਦੀ ਅਗਵਾਹੀ ਵਿੱਚ ਸੰਜੀਵ ਕੁਮਾਰ ਸੈਨੇਟਰੀ ਇੰਸਪੈਕਟਰ ਨੇ ਮੀਟਿੰਗ ਕਰਕੇ ਉਹਨਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਇਕੱਠਾ ਕਰਨ ਸਬੰਧੀ ਜਾਣਕਾਰੀ ਦਿੱਤੀ, ਤਾਂ ਜੋ ਗਿੱਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾ ਸਕੇ ਅਤੇ ਸੁੱਕਾ ਕੂੜਾ ਜਿਸ ਵਿੱਚ ਪਲਾਸਟਿਕ ਦੀਆਂ ਬੋਤਲਾਂ, ਲਿਫ਼ਾਫੇ, ਗੱਤਾ, ਕਾਗਜ਼ ਦੀ ਰੱਦੀ ਨੂੰ ਦੋਬਾਰਾ ਰੀ-ਸਾਈਕਲ ਕਰਨ ਲਈ ਭੇਜਿਆ ਜਾ ਸਕੇ ਅਤੇ ਡੰਪਿੰਗ ਪੁਆਇੰਟ ਤੇ ਕੂੜੇ ਦੀ ਮਾਤਰਾ ਨੂੰ ਘੱਟ ਕੀਤਾ ਜਾ ਸਕੇ।

Advertisements

ਉਹਨਾਂ ਦੱਸਿਆ ਕਿ ਮੁਹੱਲਾ ਵਾਸੀ ਆਪਣੇ ਘਰਾਂ ਵਿੱਚ ਗਿੱਲਾ ਕੂੜਾ ਅਤੇ ਸੁੱਖਾ ਕੂੜਾ ਇਕੱਠਾ ਕਰਕੇ ਸਫਾਈ ਸੇਵਕ ਨੂੰ ਦੇਣ, ਉਹਨਾਂ ਕਿਹਾ ਕਿ ਮੁਹੱਲਾ ਵਾਸੀ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾਂ ਕਰਨ ਅਤੇ ਨਗਰ ਨਿਗਮ ਨੂੰ ਸਫ਼ਾਈ ਅਭਿਆਨ ਵਿੱਚ ਸਹਿਯੋਗ ਦੇਣ। ਬੁੱਧ ਰਾਮ ਕਲੋਨੀ ਦੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬ੍ਰਿਜ ਲਾਲ ਆਨੰਦ ਨੇ ਭਰੋਸਾ ਦਵਾਇਆ ਕਿ ਉਹਨਾਂ ਦੀ ਸੁਸਾਇਟੀ ਦੇ ਮੈਂਬਰ ਨਗਰ ਨਿਗਮ ਵੱਲੋਂ ਚਲਾਏ ਜਾ ਰਹੇ ਵਿਸ਼ੇਸ਼ ਸਫਾਈ ਅਭਿਆਨ ਸਬੰਧੀ ਮੁਹੱਲਾ ਵਾਸੀਆਂ ਨੂੰ ਜਾਗਰੂਕ ਕਰਨਗੇ। ਇਸ ਮੌਕੇ ਸੁਸਾਇਟੀ ਦੇ ਮੈਂਬਰ ਮਦਨ ਲਾਲ ਭੱਟੀ, ਗੁਰਮੁੱਖ ਸਿੰਘ, ਡੀ.ਕੇ ਬਾਂਸਲ, ਸੁਰਿੰਦਰ ਸਿੰਘ ਅਤੇ ਮੁਹੱਲਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here