ਪਰਿਵਾਰ ਨੇ ਸਮਰਪਾਲ ਜੈਨ ਦੇ ਨੇਤਰ ਸੰਸਥਾ ਨੂੰ ਕੀਤੇ ਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਗੋਤਮ ਨਗਰ ਹੁਸ਼ਿਆਰਪੁਰ ਨਿਵਾਸੀ ਸਮਰਪਾਲ ਜੈਨ ਦੇ ਅਚਾਨਕ ਅਕਾਲ ਚਲਾਣਾ ਕਰਨ ਉਪਰੰਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਹਨਾਂ ਦੇ ਨੇਤਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਹਨਾਂ ਦੇ ਨੇਤਰ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਗਏ। ਇਸ ਸਮੇਂ ਉਹਨਾਂ ਦੇ ਸਪੁੱਤਰ ਦੀਪਕ ਜੈਨ ਅਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਨੇਤਰਦਾਨ ਕਰਵਾਉਣ ਦਾ ਕੰਮ ਡਾ. ਅਨਿਲ ਤਨੇਜਾ ਜੀ ਨੇ ਕੀਤਾ।

Advertisements

ਇਸ ਸਮੇਂ ਸੰਸਥਾ ਦੇ ਉੱਪ ਪ੍ਰਧਾਨ ਸੁਰੇਸ਼ ਕਪਾਟੀਆ, ਸਕੱਤਰ ਇੰਜ ਜਸਵੀਰ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ ਅਤੇ ਕਰਮਜੀਤ ਸਿੰਘ ਜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਲਈ ਪਰਿਵਾਰ ਦਾ ਧੰਨਵਾਦ ਕੀਤਾ।ਸੰਸਥਾ ਦੇ ਮੈਂਬਰਾ ਨੇ ਦੱਸਿਆ ਕਿ ਸਮਰਪਾਲ ਜੈਨ ਦੇ ਨੇਤਰ ਮੈਡੀਕਲ ਕਾਲਜ ਅਮ੍ਰਿਤਸਰ ਭੇਜੇ ਜਾਣਗੇ ਅਤੇ ਦੋ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਲਗਵਾਏ ਜਾਣਗੇ।

LEAVE A REPLY

Please enter your comment!
Please enter your name here