ਡੇਂਗੂ ਤੋਂ ਬਚਾਅ ਲਈ ਆਲੇ-ਦੁਆਲੇ ਰੱਖੋ ਸਾਫ਼ ਸਫਾਈ: ਡਾ. ਵਿਪਨ

ਮਾਹਿਲਪੁਰ (ਦ ਸਟੈਲਰ ਨਿਊਜ਼)। ਬਰਸਾਤ ਦੇ ਦਿਨਾਂ ਵਿਚ ਅਸੀ ਜਿੰਨੀ ਸਫਾਈ ਰੱਖਾਂਗੇ ਉਨੀ ਹੀ ਸਾਡੀ ਸਿਹਤ ਤੰਦਰੁਸਤ ਰਹੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਵਿਪਨ ਪਚਨੰਗਲ ਜਿਲਾ ਪ੍ਰਧਾਨ ਡਾਕਟਰ ਸੈਲ ਨੇ ਕੀਤਾ। ਉਹਨਾਂ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਸ ਮੱਛਰ ਦਾ ਲਾਰਵਾ ਸਾਫ ਠਹਿਰੇ ਹੋਏ ਪਾਣੀ ਜਿਵੇਂ ਕਿ ਟੈਂਕੀਆਂ ਦੇ ਪਾਣੀ, ਕੂਲਰ ਆਦਿ ਵਿਚ ਪੈਦਾ ਹੁੰਦਾ ਹੈ। ਇਸ ਲਈ ਕੂਲਰਾਂ ਦੇ ਪਾਣੀ ਨੂੰ ਘੱਟੋ- ਘੱਟ ਹਫਤੇ ਵਿਚ ਇੱਕ ਵਾਰੀ ਜਰੂਰ ਬਦਲਣਾ ਚਾਹੀਦਾ ਹੈ।

Advertisements

ਛੱਤ ਤੇ ਲੱਗੀ ਪਾਣੀ ਦੀ ਟੈਂਕੀ ਦੇ ਢੱਕਣ ਨੂੰ ਹਮੇਸ਼ਾ ਢੱਕ ਕੇ ਰੱਖਣਾ ਚਾਹੀਦਾ ਹੈ। ਟਾਇਰ, ਡਰੰਮ ਅਤੇ ਗਮਲੇ ਆਦਿ ਵਿਚ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ। ਇਸ ਵਿਚ ਡੇਂਗੂ ਦਾ ਲਾਰਵਾ ਬਹੁਤ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿਚ ਘਰਾਂ ਦੇ ਆਲੇ ਦੁਆਲੇ ਪਾਣੀ ਇਕੱਠਾ ਨਹੀ ਹੋਣ ਦੇਣਾ ਚਾਹੀਦਾ ਅਤੇ ਖੱਡਿਆ ਨੂੰ ਮਿੱਟੀ ਨਾਲ ਭਰ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਨੂੰ ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕੇ। ਉਹਨਾਂ ਕਿਹਾ ਕਿ ਇਹ ਮੱਛਰ ਦਿਨ ਦੇ ਸਮੇਂ ਕੱਟਦਾ ਹੈ, ਜਿਸ ਕਰਕੇ ਸਾਨੂੰ ਦਿਨ ਸਮੇਂ ਇਸ ਦਾ ਬਚਾਅ ਜਿਆਦਾ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here