ਮੋਹਾਲੀ ਵਿਖੇ ਨਿੱਜੀ ਕਾਲਜ ਦੇ ਵਿਦਿਆਰਥੀ ਨੇ ਐਡਮਿਟ ਕਾਰਡ ਨਾ ਮਿਲਣ ਤੇ ਕੀਤੀ ਖੁਦਕਸ਼ੀ

ਮੋਹਾਲੀ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਮੋਹਾਲੀ ਵਿਖੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਦੇ ਵਿਦਿਆਰਥੀ ਨੇ ਮਾਮੂਲੀ ਗੱਲ ਪਿੱਛੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ 2.Sc ਦਾ ਵਿਦਿਆਰਥੀ ਸੀ। ਮ੍ਰਿਤਕ ਦੇ ਦੋਸਤਾਂ ਦਾ ਕਹਿਣਾ ਹੈ ਕਿ ਕਾਲਜ ਵਾਲੇ ਨੌਜਵਾਨ ਦਾ ਐਡਮਿਟ ਕਾਰਡ ਤੇ ਉਸਦੇ ਕੁਝ ਦਸਤਾਵੇਜ ਵੀ ਨਹੀਂ ਦੇ ਰਹੇ ਸਨ, ਜਿਸਦੇ ਕਾਰਣ ਉਹ ਕਈ ਦਿਨਾ ਤੋ ਪਰੇਸ਼ਾਨ ਚੱਲ ਰਿਹਾ ਸੀ।

Advertisements

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਆਪਣੇ ਆਪ ਨੂੰ ਸਵੇਰ ਤੋਂ ਹੀ ਕਮਰੇ ਵਿੱਚ ਬੰਦ ਕਰਕੇ ਬੈਠਾ ਸੀ। ਜਦੋਂ ਉਸਦੇ ਦੋਸਤ ਉਸਨੂੰ ਸਮਝਾਉਣ ਲਈ ਉਸਦੇ ਕੋਲ ਕਮਰੇ ਵਿੱਚ ਜਾਂਦੇ ਹਨ ਤਾਂ ਉਹ ਦਰਵਾਜ਼ਾ ਨਹੀਂ ਖੋਲ੍ਹਦਾ। ਨੌਜਵਾਨ ਦੀ ਉਮਰ 16 ਸਾਲ ਦੀ ਸੀ। ਦੋਸਤਾਂ ਦਾ ਕਹਿਣਾ ਹੈ ਕਿ ਉਸਨੇ ਕਾਲਜ ਦੇ ਦਬਾਅ ਤੋਂ ਪਰੇਸ਼ਨ ਹੋ ਕੇ ਇਹ ਕਦਮ ਚੁੱਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ।

LEAVE A REPLY

Please enter your comment!
Please enter your name here