
ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੁਲ ਹਿੰਦ ਕਿਸਾਨ ਸਭਾ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ (ਏ.ਆਈ.ਕੇ.ਐਮ) ਵਲੋਂ ਕਾ:ਗੁਰਮੇਸ਼ ਸਿੰਘ ਤੇ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਮੁੱਖ ਚੁਣ ਕਮਿਸ਼ਨਰ ਜੋ ਕਿ ਬੀ.ਜੇ.ਪੀ. ਦੀ ਧਿਰ ਵਜੋਂ ਸੰਵਿਧਾਨ ਨੂੰ ਪਾਸੇ ਕਰਦੇ ਹੋਏ ਆਪਣੇ ਕੋ.ਮੈਂਬਰਜ਼ ਦੀ ਸਹਿਮਤੀ ਤੋਂ ਬਗੈਰ ਹੀ ਐਸ.ਆਈ.ਆਰ. ਦੀ ਪ੍ਰਕਿਰਿਆ ਵਿੱਚ ਮਨ ਮਰਜ਼ੀਆਂ ਕਰ ਰਿਹਾ ਹੈ ਅਤੇ ਕਰੋੜਾਂ ਭਾਰਤੀ ਵੋਟਰਾਂ ਨੂੰ ਬਿਨਾਂ ਕਿਸੇ ਠੋਸ ਇਤਰਾਜ ਦੇ ਉਨ੍ਹਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਰਿਹਾ ਹੈ ਖਾਸ ਕਰਕੇ ਦਲਿਤ ਵੋਟਰ ਅਤੇ ਘੱਟ ਗਿਣਤੀ ਦੇ ਵੋਟਰਾਂ ਨੂੰ ਖਾਸ ਤੌਂਰ ਸੁਣਿਆ-ਅਣਸੁਣਿਆ ਕੀਤਾ ਜਾ ਰਿਹਾ ਹੈ ਜਿਸ ਦਾ ਸਿੱਧਾ-2 ਲਾਭ ਬੀ.ਜੇ.ਪੀ. ਪਾਰਟੀ ਨੂੰ ਹੋ ਰਿਹਾ ਹੈ ਜਿਸ ਕਰਕੇ ਹੀ ਉਨ੍ਹਾਂ ਨੇ ਕਈ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਸਥਾਪਿਤ ਕੀਤੀਆਂ ਹਨ।

ਕੱਕੋਂ ਅੱਡੇ ਵਿੱਚ ਇਕੱਠੇ ਹੋਏ ਲੋਕਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਬਰਖਾਸਤ ਕਰਨ ਉਪਰੰਤ ਪਰਚਾ ਦਰਜ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਇਸ ਮੌਕੇ ਗਿਆਨ ਸਿੰਘ, ਹਰਭਜਨ ਸਿੰਘ, ਤੀਰਥ ਸਿੰਘ, ਪ੍ਰੇਮ ਲਤਾ, ਰਾਜਾ, ਰੋਹਿਤ, ਹਰਮਿੰਦਰ ਸਿੰਘ ਕਿੰਦੀ, ਉਂਕਾਰ ਨਾਥ ਅਤੇ ਹੋਰ ਸਾਥੀ ਸ਼ਾਮਲ ਸਨ। ਅੰਤ ਵਿੱਚ ਕਾ:ਗੁਰਮੇਸ਼ ਸਿੰਘ ਨੇ ਆਏ ਹੋਏ ਸਾਥੀਆ ਦਾ ਧੰਨਵਾਦ ਕੀਤਾ।












