ਐਨ.ਐਚ.ਐਮ. ਕੰਟਰੇਕਟ ਯੂਨੀਅਨ ਨੇ ਚੋਥੇ ਦਿਨ ਵੀ ਜਾਰੀ ਰੱਖੀ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਏ. ਐਨ. ਐਮ. ਯੂਨੀਅਨ ਵੱਲੋ ਸਿਵਲ ਸਰਜਨ ਦਫਤਰ ਅੱਗੇ ਚੋਥੇ ਦਿਨ ਵੀ ਆਪਣੇ ਕੰਮਾਂ ਦਾ ਬਾਈਕਾਟ ਕਰਕੇ ਧਰਨਾ ਜਾਰੀ ਰਿਹਾ। ਇਸ ਮੋਕੇ ਯੂਨੀਅਨ ਦੇ ਪ੍ਰਧਾਨ  ਗੁਰਵਿੰਦਰ ਕੋਰ  ਨੇ ਦੱਸਿਆ ਕਿ  ਅੱਜ ਚਾਰ ਦਿਨ ਤੋ ਪੂਰੇ ਪੰਜਾਬ ਦੀਆਂ ਏ ਐਨ ਐਮਜ ਪਣੇ ਕੰਮਾਂ ਦੀ ਬਾਈਕਾਟ ਕਰਕੇ ਸੂਬੇ ਵਿੱਚ ਹੈਡਕੁਟਰਾਂ ਤੇ ਰੋਸ ਧਰਨੇ ਦੇ ਰਹੀਆਂ ਹਨ  ਪਰ ਸਰਕਰਾ ਟੱਸ ਤੋ ਮੱਸ ਨਹੀ ਹੈ ਰਹੀ। ਪੰਜਾਬ ਸਰਕਾਰ ਮੰਗਾ ਮੰਨ ਕੇ ਮੁੱਕਰੀ ਹੋਈ ਹੈ, ਅੱਜ ਸਰਕਾਰ ਬਣੀ ਲੱਗ ਭੱਗ ਢਾਈ ਸਾਲ ਹੋ ਚੁਕੇ ਹਨ ਅੱਜ ਵੀ ਮੁਲਜਮਾ ਲਈ ਖਜਾਨਾ ਖਾਲੀ ਹੈ ।

Advertisements

ਇਸ ਮੋਕੇ ਉਹਨਾਂ ਦੱਸਿਆ ਕੇ ਬਰਾਬਾਰ ਕੰਮ ਬਰਾਬਾਰ ਤਨਖਾਹ ਦੇਣਾ, ਖਾਲੀ ਪਈਆਂ ਪੋਸਟਾ ਭਰਨ ਸਬੰਧੀ,  ਯੂਨੀਫਾਰਮ ਅਲਾਉਸ ਦੇਣਾ ਤੇ ਹੋਣ ਬਣਦੇ ਭੱਤੇ ਜਾਣ ਸਬੰਧੀ ਮੰਗਾ ਕਾਫੀ ਸਮੇ ਤੋ ਲਟਕ ਰਹੀਆਂ ਹਨ ਇਸ ਸਬੰਧ ਵਿੱਚ ਮੁਲਾਜਮ ਜਥੇਬੰਦੀ ਵੱਲੋ ਪੰਜਾਬ ਸਰਕਾਰ ਨੂੰ ਚੇਤਵਾਨੀ ਦਿੱਤੀ  ਜਦ ਤੱਕ ਮੰਗਾ ਪੂਰੀਆੰ ਨਹੀ ਕੀਤੀ ਜਾਦੀਆ ਉਦੋ ਤੱਕ ਸੰਘਰਸ ਜਾਰੀ ਰਹੇਗਾ ।  ਇਸ ਮੋਕੇ ਹੋਰਨਾ ਤੋ ਇਲਾਵਾਂ ਗੁਰਵਿੰਦਰ ਕੋਰ, ਸੰਤੋਸ਼ ਕੁਮਾਰੀ, ਜਸਵਿੰਦਰ ਕੋਰ, ਅਮਨਪ੍ਰੀਤ ਕੋਰ, ਮੀਨਾ ਰਾਣੀ, ਰਸ਼ਮੀ, ਚਾਂਦ ਰਾਣੀ, ਰਾਜ ਰਾਣੀ, ਮਨਜੀਤ ਕੋਰ, ਨਵਪ੍ਰੀਤ, ਆਸ਼ਾ,  ਹਰਨੀਤ,  ਪੂਜਾ ਗੋਗਨਾ, ਰਾਜੀ ਰਾਣੀ, ਬਲਵੀਰ ਕੋਰ,  ਮਨਦੀਪ ਕੋਰ, ਚਰਨਜੀਤ ਕੋਰ, ਰਵਿੰਦਰ ਕੋਰ,  ਮਨਜੀਤ ਕੋਰ, ਸਵਿਤਾ ਰਾਣੀ, ਸੁਮਨ ਬਾਲਾ ਆਦਿ ਨੇ ਇਸ ਧਰਨੇ ਨੂੰ ਸਬੋਧਨ ਕੀਤਾ ।

LEAVE A REPLY

Please enter your comment!
Please enter your name here