ਸਿਹਤ ਵਿਭਾਗ ਨੇ ਖਾਦ ਪਦਾਰਥ ਦੇ ਭਰੇ 10  ਸੈਂਪਲ, 3 ਕੁਵਿੰਟਲ 50 ਕਿਲੋ ਪਨੀਰ ਕੀਤਾ ਜਬਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਮਿਲਾਵਟ -ਖੋਰਾ ਤੇ ਨੱਥ ਪਾਉਣ ਵਾਸਤੇ ਜਿਲਾਂ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਨਰ ਅਤੇ ਫੂਡ ਅਫਸਰ ਰਮਨ ਵਿਰਦੀ ਵੱਲੋ ਆਪਣੀ ਟੀਮ ਨੂੰ ਨਾਲ ਲੈ ਕੇ ਸਵੇਰੇ ਪੰਜ ਵਜੇ ਨੁਸਹਿਰਾ ਪੱਤਨ ਮੁਕੇਰੀਆਂ ਦੇ ਨਜਦੀਕ ਨਾਕਾ ਲਗਾਇਆ ਹੋਇਆ ਸੀ।  ਦੋ ਇਕੱਠੀਆ ਮਹਿੰਦਰਾ ਪੀਕੱਪ ਗੱਡੀਆ ਪੀ ਬੀ 06- 9438 ਨੂੰ ਸਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਅਤੇ ਪੀ.ਬੀ 06 ਏ 2853 ਨੂੰ ਉਕਾਰ ਸ਼ਰਮਾ ਲੈ ਕੇ ਆ ਰਹੇ ਸਨ। ਜਦੋ ਸਿਹਤ ਵਿਭਾਗ ਦੀ ਟੀਮ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿਹਤ ਵਿਭਾਗ ਦੀ ਟੀਮ ਵੱਲੋ ਮੁਸਤੈਦੀ ਦਿਖਾਉਦਿਆ ਹੋਇਆ ਇਹਨਾਂ ਨੂੰ ਰੋਕ ਲਿਆ। ਸਲਵਿੰਦਰ ਸਿੰਘ ਦੀ ਗੱਡੀ ਵਿਚੋ 2 ਕੁਵਿੰਟਲ ਅਤੇ ਉਕਾਰ ਸ਼ਰਮਾਂ ਦੀ ਗੱਡੀ ਵਿਚੋ 1 ਕੁਵਿੰਟਲ 50 ਕਿਲੋ ਦੇ ਕਰੀਬ ਗੈਰ ਮਿਆਰੀ ਪਨੀਰ ਨੂੰ ਜਬਤ ਕਰਕੇ ਸੈਪਲ ਲਏ ।

Advertisements

ਇਸ ਮੋਕੇ ਕੁਝ ਦੁੱਧ ਤੇ ਦਹੀ ਵਾਲੀਆ ਗੱਡੀਆ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਪੰਜਾਬ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂੰ ਦੀਆ ਸਖਤ ਹਦਾਇਤ ਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ , ਤੇ ਕਿਸੇ ਮਿਲਵਟ ਖੋਰ ਨੂੰ ਬਖਸਿਆ ਨਹੀ ਜਵੇਗਾ।  ਉਹਨਾਂ ਇਹ ਵੀ ਦੱਸਿਆ ਕਿ ਅੱਜ ਕੁੱਲ 10 ਸੈਪਲ ਲਏ ਗਏ ਹਨ ਜਿਨਾ ਵਿੱਚੋ 3 ਪਨੀਰ ਦੇ 1 ਦੁੱਧ, 1 ਪੇਸਟੀ, 1 ਟਮਾਟਰ ਸੋਸ, ਤੇ ਕੋਲਡ ਡਰਿਨਕ, 3 ਸੈਂਪਲ ਜਲਾਬਾਦ ਫੱਤੋ ਵਾਲ ਰੋਡ ਤੇ ਕਿਸ਼ੋਰ ਪੇਠਾ ਫੈਕਟਰੀ ਵਿੱਚੋ ਮਿਠਆਈ ਦੇ ਲਏ ਗਏ ਹਨ । ਜੋ ਆਗਲੋਰੀ ਜਾਂਚ ਲਈ ਫੂਡ ਟੈਸਟਿੰਗ ਲੈਬ ਖਰੜ ਨੂੰ ਭੇਜੇ ਦਿੱਤੇ ਗਏ ਹਨ ।

 ਕਿਸੋਰ ਪੇਠਾ ਫੈਕਟਰੀ ਦੇ ਮਾਲਿਕ ਨੂੰ ਸਾਫ ਸਫਾਈ ਨਾ ਹੋਣ ਕਰਕੇ ਅੱਗੇ ਤੋ ਫੈਕਟਰੀ ਸੀਲ ਕਰਨ ਦੀ ਵਾਰਨਿੰਗ ਦਿੱਤੀ ਗਈ । ਇਸ ਮੋਕੇ ਉਹਨਾਂ ਜਿਲੇ ਦੇ ਹਲਵਾਈ,  ਦੋਧੀ , ਢਾਬਿਆ ਦੇ ਮਾਲਿਕਾ , ਕਰਿਆਨੇ ਵਾਲੇ , ਬੇਕਰੀਆਂ ਵਾਲਿਆ ਨੂੰ , ਤੇ ਰੈਸਟੋਰੈਟ ਦੇ ਮਾਲਿਕ ਨੂੰ ਹਦਾਇਤ ਕੀਤੀ ਹੈ ਆਪਣੀ ਰਜਿਸਟ੍ਰੇਸ਼ਨ ਜਲਦੀ ਕਰਵਾਈ ਜਾਵੇ ਅਤੇ ਖਾਣ ਪੀਂਣ ਵਾਲੀਆ ਵਸਤੂਆਂ ਬਣੁਣ ਦੀ ਥਾਂ ਤੇ ਸਾਫ ਸਫਾਈ ਦਾ ਖਾਸ ਪ੍ਰਬੰਧ ਹੋਵੇ  ।   ਜੇਕਰ ਕਿਸੇ ਨੇ ਆਪਣੀ ਕਰਿਆਨੇ ਦੀ ਦੁਕਾਨ ਵਿਚੋ ਮਿਆਦ ਪੁਗੀਓ ਵਾਲਾ ਸਮਾਨ ਮਿਲ ਗਿਆ ਤੇ ਉਸ ਨੂੰ ਤਰੁੰਤ ਸੀਲ ਕਰ ਦਿੱਤਾ ਜਵੇਗਾ  । ਉਹਨਾ ਮਿਲਵਟ ਖੋਰਾ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ ਨਹੀ ਤੇ ਫੂਡ ਸੇਫਟੀ ਐਕਟ ਤਹਿਤ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ । ਉਹਨਾਂ ਦੱਸਿਆ ਕਿ ਫੂਡਸੇਫਟੀ ਅਤੇ ਸਟੈਟਡਰ ਐਕਟ ਅਨੁਸਾਰ ਹੋਣੇ ਜਰੂਰੀ ਹਨ ।

LEAVE A REPLY

Please enter your comment!
Please enter your name here