ਪਬਲਿਕ ਦੀ ਸਹੂਲਤ ਲਈ ਹਰੇਕ ਯੂਨਿਟ ਨੂੰ ਅਲਾਟ ਕੀਤੇ ਗਏ ਯੂਨੀਕ ਇੰਟੀਗਰੇਟਡ ਨੰਬਰ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰੇਕ ਅਦਾਰੇ ਨੂੰ ਇੱਕ ਨੰਬਰ ਅਲਾਟ ਕੀਤਾ ਗਿਆ ਹੈ ਜਿਸ ਨਾਲ ਪਬਲਿਕ ਇੱਕ ਨੰਬਰ ਹੇਠ ਨਗਰ ਨਿਗਮ ਵਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਜਿਵੇ ਕਿ ਵਾਟਰ ਸਪਲਾਈ ਤੇ ਸੀਵਰੇਂ, ਪ੍ਰਾਪਰਟੀ ਟੈਕਸ, ਲਾਇੰਸੈਂਸ ਦੇ ਬਣਦੇ ਚਾਰਜਿਜ ਜਮਾਂ ਕਰਵਾ ਸਕਦੇ ਹਨ।

Advertisements

ਉਹਨਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਨਿਗਮ ਵਲੋਂ ਟੀਮਾਂ ਗਠਿਤ ਕੀਤੀਆ ਗਈਆ ਹਨ ਜੋ ਹਰੇਕ ਘਰ ਦਾ ਸਰਵੇ ਕਰਕੇ ਉਹਨਾਂ ਵਲੋਂ ਵਾਟਰ ਸਪਲਾਈ ਤੇ ਸੀਵਰੇਂ ਅਤੇ ਪ੍ਰਾਪਰਟੀ ਟੈਕਸ ਅਦਾ ਕੀਤੇ ਦਾ ਰਿਕਾਰਡ ਅਪਡੇਟ ਕਰਨਗੇ। ਉਹਨਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਟੀਮਾ ਦਾ ਪੂਰਾ ਸਹਿਯੋਗ ਕਰਦੇ ਹੋਏ ਵਾਟਰ ਸਪਲਾਈ ਤੇ ਸੀਵਰੇਂ ਅਤੇ ਪ੍ਰਾਪਰਟੀ ਟੈਕਸ ਅਦਾ ਕੀਤੀਆ ਰਸੀਦਾ ਦਿਖਾ ਕੇ ਰਿਕਾਰਡ ਅਪਡੇਟ ਕਰਨ ਵਿਚ ਸਹਿਯੋਗ ਦੇਣ।

LEAVE A REPLY

Please enter your comment!
Please enter your name here