ਘਰ-ਘਰ ਜਾ ਕੇ ਆਨਲਾਈਨ ਕੀਤੇ ਜਾਣਗੇ ਵਾਟਰ ਸਪਲਾਈ ਤੇ ਸੀਵਰੇਜ ਦੇ ਕੁਨੈਕਸ਼ਨ: ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਅਮਰੁਤ ਸਕੀਮ ਤਹਿਤ ਸ਼ਹਿਰ ਅੰਦਰ 100′ ਵਾਟਰ ਸਪਲਾਈ ਤੇ ਸੀਵਰੇਜ ਦੀ ਸਹੂਲਤ ਦਿੱਤੇ ਜਾਣ ਲਈ ਵਚਨਬੱਧ ਹੈ। ਇਸ ਸਕੀਮ ਤਹਿਤ ਵਿਭਾਗ ਵਲੋਂ ਸ਼ਹਿਰ ਅੰਦਰ ਵਾਟਰ ਸਪਲਾਈ ਤੇ ਸੀਵਰੇਜ ਦੇ ਕੁਨੈਕਸ਼ਨ ਪਬਲਿਕ ਨੂੰ ਦਿੱਤੇ ਜਾ ਰਹੇ ਹਨ ਜਿਨਾਂ ਨੂੰ ਪਬਲਿਕ ਸਹੂਲਤ ਲਈ ਮੌਕੇ ਤੇ ਜਾ ਕੇ ਕੁਨੈਕਸ਼ਨ ਆਨ ਲਾਈਨ ਕਰਕੇ ਨਗਰ ਨਿਗਮ ਵਲੋਂ ਪਾਸ ਕੀਤਾ ਜਾਵੇਗਾ।

Advertisements

ਉਹਨਾਂ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਜਿਸ ਵਿਅਕਤੀ ਵਲੋਂ ਕੁਨੈਕਸ਼ਨ ਅਪਲਾਈ ਕੀਤਾ ਜਾਣਾ ਹੈ, ਉਹ ਆਪਣਾ ਅਧਾਰ ਕਾਰਡ, ਰਜਿਸਟਰੀ ਦੀ ਕਾਪੀ, ਫੋਟੋ, ਬਿਜਲੀ ਦਾ ਬਿੱਲ ਆਦਿ ਆਪਣੇ ਪੱਧਰ ਤੇ ਤਿਆਰ ਰੱਖਣ ਤਾਂ ਜੋ ਨਗਰ ਨਿਗਮ ਦੀਆਂ ਟੀਮਾ ਮੌਕੇ ਤੇ ਜਾ ਕੇ ਦਸਤਾਵੇਜ ਆਨਲਾਈਨ ਅਪਲੋਡ ਕਰਕੇ ਕੁਨੈਕਸ਼ਨ ਮੰਜੂਰ ਕਰ ਸਕੇ। ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਪਬਲਿਕ ਨੂੰ ਇਹ ਸੇਵਾ ਬਿਲਕੁਲ ਫਰ੍ਰੀ ਦਿੱਤੀ ਜਾ ਰਹੀ ਹੈ ਜਿਸ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਸਿਰਫ ਕੁਨੈਕਸ਼ਨ ਪਾਸ ਕਰਨ ਦੇ ਚਾਰਜਿਜ ਹੀ ਲਏ ਜਾਣਗੇ। ਜੇਕਰ ਕੋਈ ਕਰਮਚਾਰੀ ਦਸਤਾਵੇਜ ਆਨਲਾਈਨ ਕਰਨ ਦੀ ਇਵਜ ਵਿਚ ਪੈਸਿਆ ਦੀ ਮੰਗ ਕਰਦਾ ਹੈ ਤਾਂ ਉਸ ਦੀ ਤੁਰੰਤ ਸੂਚਨਾਂ ਸੰਪਰਕ ਨੰਬਰ ਅਮਿਤ ਕੁਮਾਰ ਸੁਪਰਡੰਟ 9646400467 ਅਤੇ ਅਸ਼ਵਨੀ ਕੁਮਾਰ, ਇੰਸਪੈਕਟਰ 7589087628 ਤੇ ਦਿੱਤੀ ਜਾਵੇ।

LEAVE A REPLY

Please enter your comment!
Please enter your name here