ਜਿਲੇ ਦੇ ਸਮੂਹ ਵਿਭਾਗਾਂ ਦੇ ਕਰਮਚਾਰੀ ਅਤੇ ਪੈਨਸ਼ਨਰ 26 ਸਿਤੰਬਰ ਨੂੰ ਪੰਜਾਬ ਸਰਕਾਰ ਦੇ ਖਿਲਾਫ ਕਰਨਗੇ ਰੋਸ਼ ਮਾਰਚ

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਸਾਝਾਂ ਮੁਲਾਜਮ ਮੰਚ ਪੰਜਾਬ ਅਤੇ ਯੂ ਟੀ ਦੇ ਐਕਸ਼ਨ ਅਨੁਸਾਰ ਇਸ ਜਿਲੇ ਵਿੱਚ ਸਮੂਹ ਵਿਭਾਗਾਂ ਦੇ ਕਰਮਚਾਰੀਆਂ/ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਇਕ ਰੋਸ਼ ਮਾਰਚ ਕੀਤਾ ਜਾਵੇਗਾ। ਕਿਉਂ ਜੋ ਸਰਕਾਰ ਵੱਲੋਂ ਮੁਲਾਜਮਾਂ ਦਾ ਡੀ.ਏ, ਨਹੀ ਦਿੱਤਾ ਜਾ ਰਿਹਾ, ਪੇ ਕਮਿਸ਼ਨ ਦੀ ਰਿਪੋਰਟ ਜਾਰੀ ਨਹੀ ਕੀਤੀ ਜਾ ਰਹੀ, ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਨਹੀ ਕੀਤਾ ਜਾ ਰਿਹਾ, ਕੱਚੇ ਮੁਲਾਜਮਾਂ, ਡੇਲੀਵੇਅਜ, ਆਉਟਸੋਰਸਿੰਗ ਦੇ ਕਰਮਚਾਰੀਆਂ ਨੂੰ ਵਿਭਾਗਾਂ ਵਿੱਚ ਤਬਦੀਲ ਨਹੀ ਕੀਤਾ ਜਾ ਰਿਹਾ ਹੈ। ਜਿਸ ਕਾਰਨ ਮੁਲਾਜਮਾਂ ਨੂੰ ਮਜਬੂਰ ਹੋ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਜਿਸ ਦੀ ਸਰਕਾਰ ਜਿੰਮੇਵਾਰ ਹੋਵੇਗੀ।

Advertisements

ਇਹ ਜਾਣਕਾਰੀ ਪੀ.ਐਸ.ਐਮ.ਐਸ.ਯੂ. ਜਿਲਾ ਪ੍ਰਧਾਨ ਅਨੀਰੁਧ ਮੋਦਗਿੱਲ, ਜਨਰਲ ਸਕੱਤਰ ਜਸਵੀਰ ਸਿੰਘ ਸਾਂਧੜਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀ ਦਿੱਤੀ ਗਈ। ਮੋਦਗਿੱਲ ਜੀ ਵੱਲੋ ਕਿਹਾ ਗਿਆ ਕਿ ਇਰੀਗੈਸ਼ਨ , ਸਿਹਤ ਵਿਭਾਗ,ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਰਕਾਰੀ ਕਾਲਜ, ਪੋਲੋਟੈਕਨਿਕ, ਆਈ.ਟੀ.ਆਈ, ਪੀ.ਡਬਯੂ ਡੀ ਵਿਭਾਗ,ਮੱਛੀ ਪਾਲਣ ਵਿਭਾਗ, ਪੰਜਾਬ ਰੋਡਵੇਜ ਵਿਭਾਗ, ਜਿਲਾ ਇਡਸਟਰੀ ਦਫਤਰ, ਬਾਗਬਾਨੀ ਵਿਭਾਗ, ਖਾਜਨਾ ਵਿਭਾਗ, ਡੀ.ਸੀ ਦਫਤਰ, ਸਮੂਹ ਐਸ.ਡੀ.ਐਮ ਦਫਤਰ ਅਤੇ ਹੋਰ ਬਾਕੀ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀ ਅਤੇ ਭਰਾਤਰੀ ਜੰਥੇਬੰਦੀਆਂ ਦੇ ਕਰਮਚਾਰੀ ਮਿਤੀ 26 ਸਿਤੰਬਰ 2019 ਨੂੰ ਦੁਪਹਿਰ ਤੋਂ ਪਹਿਲਾਂ ਅੱਧੇ ਦਿਨ ਦੀ ਸਮੂਹਿਕ ਛੁੱਟੀ ਕਰਕੇ ਠੀਕ 11.00 ਵਜੇ ਮਿਨੀ ਸਕਤਰੇਤ ਦੇ ਬਾਹਰ ਹੋਣ ਵਾਲੀ ਰੈਲੀ ਵਿੱਚ ਸ਼ਾਮਲ ਹੋਣਗੇ।

ਬਾਅਦ ਵਿੱਚ ਕਰਮਚਾਰੀਆਂ ਵੱਲੋ ਇਕ ਰੋਸ ਮਾਰਚ ਕੀਤਾ ਜਾਵੇਗਾ ਜੋ ਮਿਨੀ ਸਕਤਰੇਤ ਤੋਂ ਸ਼ੁਰੂ ਹੋਵੇਗਾ। ਸ਼੍ਰੀ ਮੋਦਗਿੱਲ ਵੱਲੋਂ ਸਾਰੇ ਭਰਾਤਰੀ ਜੰਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਸਾਰੇ ਕਰਮਚਾਰੀ ਛੁੱਟੀ ਲੈ ਕੇ ਰੈਲੀ ਵਿੱਚ ਸਮੇ ਸਿਰ ਪਹੁੰਚਣ।

LEAVE A REPLY

Please enter your comment!
Please enter your name here