ਸਿਹਤ ਵਿਭਾਗ ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਕੱਢੀ ਜਾਗਰੂਕਤਾ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਆਯੂਸਮਾਨ ਭਾਰਤ ਜਾਗਰੂਕਤਾ ਪੰਦਰਾਵਾੜੇ ਦੇ ਸਬੰਧ ਵਿੱਚ ਇਕ ਜਾਗਰੂਕਤਾ ਰੈਲੀ ਦਾ ਅਯੋਜਨ ਦਫਤਰ ਸਿਵਲ ਸਰਜਨ ਤੋ ਕੀਤਾ ਗਿਆ । ਇਸ ਰੈਲੀ ਨੂੰ ਡਾ. ਪਵਨ ਕੁਮਾਰ ਸਹਾਇਕ  ਸਿਵਲ ਸਰਜਨ ਅਤੇ ਡਾ. ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਾਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਇਸ ਮੋਕੇ ਉਹਨਾਂ ਦੇ ਨਾਲ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ, ਐਸ. ਐਮ. ਉ. ਡਾ ਵਿਨੋਦ ਸਰੀਨ, ਐਸ. ਐਮ. ਉ.   ਡਾ ਬਲਦੇਵ ਸਿੰਘ ਪ੍ਰਿੰਸੀਪਲ ਪਰਮਜੀਤ ਕੋਰ ਅਤੇ ਹੋਰ ਅਧਿਕਾਰੀ ਹਾਜਰ ਸਨ ਇਹ ਰੈਲੀ ਸਿਵਲ ਹਸਪਤਾਲ ਤੋ ਹੁੰਦਾ ਹੋਈ ਕਮਮਾਲਪੁਰ ਚੋਕ ਤੇ ਵਾਪਿਸ ਦਫਤਰ ਸਿਵਲ ਸਰਜਨ ਵਿਖੇ ਖਤਮ ਹੋਈ। ਵਿਦਿਆਰਥੀਆਂ ਵੱਲੋ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਨਾਲ ਸਬੰਧਿਤ ਤਖਤੀਆਂ ਅਤੇ ਬੈਨਰ ਰਾਹੀ ਲੋਕਾਂ ਨੂੰ ਇਸ ਸਕੀਮ ਰਾਹੀ ਜਾਂਣਕਾਰੀ ਦੇਣ ਦਾ ਉਪਰਾਲਾ ਕੀਤਾ ।

Advertisements

ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ 43 ਲੱਖ ਤੋ ਜਿਆਦਾ ਪਰਿਵਰਾਂ ਲਈ ਮੁੱਫਤ ਸਿਹਤ ਸੁਰੱਖਿਆ ਬੀਮਾਂ  ਯੋਜਨਾ ਜਿਲੇ ਦੇ ਸਰਕਾਰੀ ਅਤੇ ਸੂਚੀਬੱਧ ਨਿਜੀ  ਹਸਪਤਾਲਾ ਵਿੱਚ 20 ਅਗਸਤ 2019 ਤੋ ਸ਼ੁਰੂ ਹੋ ਚੁੱਕੀ ਹੈ ।ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਐਸ. ਈ. ਸੀ. ਸੀ. (ਸੈਕ ) ਡੈਟਾ, ਨੀਲੇ ਕਾਰਡ ਧਾਰਕ ਪਰਿਵਾਰ , ਛੋਟੇ ਵਪਾਰੀ , ਕਿਸਾਨ ,ਪਰਿਵਾਰ  ਜੇ ਫਾਰਮ ਹੋਲਡਰ , ਕਿਰਤ ਵਿਭਾਗ ਪੰਜਾਬ ਪੰਜੀਕਰਤ ਉਸਾਰੀ ਕਾਮੇ ਸ਼ਾਮਿਲ ਹਨ । ਉਹਨਾਂ ਦੱਸਿਆ ਕਿ ਜਿਲਾ ਹੁਸਿਆਰਪੁਰ ਵਿੱਚ 2ਲੱਖ 15 ਹਜਾਰ ਛੇ ਸੋ ਬੱਤੀ ਪਰਿਵਾਰ ਇਸ ਯੋਜਨਾ ਨਾਲ  ਸਬੰਧਿਤ ਹਨ, ਜਿਸ ਵਿੱਚ( ਸੈਕ ) ਐਸ. ਈ. ਸੀ. ਸੀ. ਦੇ 67832ਨੀਲੇ ਕਾਰਡ ਹੋਲਡਰ 129493 ਛੋਟੇ ਵਪਾਰੀ  727 ਬਿੰਲਡਿੰਗ ਉਸਰੀ ਕਾਮੇ  3373 ਅਤੇ ਕਿਸਾਨ 14207 ਪਰਿਵਾਰ ਸ਼ਾਮਿਲ ਹਨ ।

ਉਹਨਾਂ ਕਿਹਾ ਕਿ ਉਪਰੋਕਤ ਡੈਟਾਂ ਨਾਲ  ਸਬੰਧਿਤ ਵਿਆਕਤੀ ਆਪਣਾ ਆਧਾਰ ਕਾਰਡ ਲੇ ਕੇ ਕਾਮਿਨ ਸਰਵਿਸ ਸੈਟਰ , ਜਾਂ ਸਰਕਾਰੀ , ਸੂਚੀ ਬੱਧ ਹਸਪਤਾਲ ਵਿਖੇ ਜਾ ਕੇ  30 ਰੁਪਏ ਵਿਆਕਤੀ ਦੇ ਹਿਸਾਬ ਨਾਲ ਆਪਣਾ ਇਸ ਯੋਜਨਾ ਅਧੀਨ ਗੋਲਡਨ ਕਾਰਡ ਬਣਾ ਸਕਦੇ ਹਨ ।  ਇਹ ਸਕੀਮ ਕੈਸ ਲੈਸ ਹੈ, ਅਤੇ ਇਸ ਵਿੱਚ ਇਕ ਪਰਿਵਾਰ ਦੀ ਸਲਾਨਾ 5 ਲੱਖ ਰੁਪਏ ਦਾ ਸਿਹਤ ਬੀਮਾ ਹੋਵੇਗਾ । ਇਸ ਸਕੀਮ ਤਹਿਤ ਮਰੀਜ ਅਪਾਣਾ ਇਲਾਜ ਟਰਸਰੀ ਪੱਧਰ ਦੇ ਹਸਪਤਾਲਾ ਵਿੱਚ ਕਰਵਾ ਸਕਦੇ ਹਨ । ਇਸ ਮੋਕੇ ਸਿਵਲ ਹਸਪਾਤਲ ਵਿਖੇ ਰੈਲੀ ਦੇ ਪੁਹੰਚਣ ਮੋਕੇ ਉ ਪੀ ਡੀ ਵਿੱਚ ਮਰੀਜਾਂ ਨੂੰ ਪੈਫਲਿਟਸ ਬੀ ਵੰਡੇ ਗਏ  ।

LEAVE A REPLY

Please enter your comment!
Please enter your name here